Breaking News

ਖੇਤੀਬਾੜੀ ਯੂਨੀਵਰਸਟੀ ਦੇ ਨਿਰਦੇਸ਼ਕ ਖੋਜ ਨੂੰ ਨਿੱਘੀ ਵਿਦਾਇਗੀ

ਚੰਡੀਗੜ੍ਹ : “ਇੱਕ ਚੱਲਦਾ ਵਿਸ਼ਵਕੋਸ਼, ਇੱਕ ਬੇਮਿਸਾਲ ਖੋਜਕਰਤਾ, ਮਾਰਗਦਰਸ਼ਕ ਅਤੇ ਆਗੂ, ਸੰਖੇਪ ਵਿੱਚ ਇੱਕ ਸੰਪੂਰਨ ਮਨੁੱਖ” ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਅਫਸਰਾਂ, ਡੀਨ ਅਤੇ ਡਾਇਰੈਕਟਰਾਂ ਨੂੰ ਸੰਬੋਧਨ ਕੀਤਾ। ਯੂਨੀਵਰਸਿਟੀ ਦੇ ਖੋਜ ਨਿਰਦੇਸ਼ਕ ਡਾ ਨਵਤੇਜ ਸਿੰਘ ਬੈਂਸ ਨੂੰ ਉਨਾਂ ਦੀ ਸੇਵਾਮੁਕਤੀ ’ਤੇ ਸਨਮਾਨਿਤ ਕਰਨ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਕਮੇਟੀ ਰੂਮ ਵਿੱਚ ਇਕੱਠੇ ਹੋਏ।

ਪੀਏਯੂ ਦੇ ਖੋਜ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੇ ਮਾਹਿਰ ਤੋਂ ਇਲਾਵਾ ਡਾ: ਬੈਂਸ ਕਣਕ ਬਰੀਡਿੰਗ ਖੇਤਰ ਵਿੱਚ ਵਿਸ਼ਾਲ ਅੰਤਰਰਾਸ਼ਟਰੀ ਤਜਰਬੇ ਦੇ ਧਾਰਨੀ ਹੋਣ ਦੇ ਨਾਲ ਇੱਕ ਮਜ਼ਬੂਤ ਆਗੂ ਹਨ। ਯੂਨੀਵਰਸਿਟੀ ਦੇ ਕਣਕ ਬਰੀਡਿੰਗ ਪ੍ਰੋਗਰਾਮ ਅਤੇ ਇਸ ਦੇ ਨਿਰੰਤਰ ਸੁਧਾਰ ਵਿੱਚ ਉਨਾਂ ਦਾ ਯੋਗਦਾਨ ਬੇਮਿਸਾਲ ਹੈ। ਡਾ: ਬੈਂਸ ਦੇ ਨਵੀਆਂ ਤੇ ਠੇਠ ਕਿਸਮਾਂ ਉੱਪਰ ਕੀਤੇ ਕੰਮ ਨੂੰ ਦੇਸ਼ ਭਰ ਦੇ ਕਿਸਾਨਾਂ ਦੁਆਰਾ ਅਪਣਾਇਆ ਅਤੇ ਕਾਸ਼ਤ ਕੀਤਾ ਗਿਆ।

ਹਾਲਾਂਕਿ ਰਸਮੀ ਤੌਰ ’ਤੇ, ਉੱਘੇ ਵਿਗਿਆਨੀ ਨੇ 16 ਐਮਐਸਸੀ ਅਤੇ ਪੀਐਚਡੀ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਹੈ। ਆਪਣੇ ਵਿਸ਼ਾਲ ਗਿਆਨ, ਭਰੋਸੇਮੰਦ ਮਾਰਗਦਰਸ਼ਨ ਅਤੇ ਦਿਆਲੂ ਸ਼ਖਸੀਅਤ ਦੀ ਬਦੌਲਤ ਉਹ ਹਮੇਸ਼ਾ ਵਿਦਿਆਰਥੀਆਂ, ਸਹਿਕਰਮੀਆਂ ਅਤੇ ਸਟਾਫ ਦੇ ਸਮੂਹਾਂ ਦਾ ਹਿੱਸਾ ਰਹੇ। ਉਹ ਹਮੇਸ਼ਾ ਆਪਣੀ ਸਖ਼ਤ ਮਿਹਨਤ, ਸਮਰਪਣ, ਸੰਗਠਨਾਤਮਕ ਹੁਨਰ ਅਤੇ ਇੱਕ ਪਿਆਰੀ ਮੁਸਕਰਾਹਟ ਨਾਲ ਮੈਦਾਨ ਦੇ ਅੰਦਰ ਅਤੇ ਬਾਹਰ ਆਪਣੀਆਂ ਡਿਊਟੀਆਂ ਨਿਭਾਉਂਦੇ ਰਹੇ। ਕਣਕ ਦੇ ਬਰੀਡਿੰਗ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਕੇਲੋਂਗ ਵਿਖੇ ਕਾਰਜਕਾਲ ਵੇਲੇ ਦੇ ਸਹਿਕਰਮੀ, ਸਟਾਫ ਅਤੇ ਵਿਦਿਆਰਥੀ ਉਨਾਂ ਵਰਗੇ ਮਹਾਨ ਵਿਗਿਆਨੀ ਨਾਲ ਜੁੜੇ ਹੋਣ ਨੂੰ ਆਪਣੀ ਖੁਸ਼ਨਸੀਬੀ ਸਮਝਦੇ ਹਨ।

ਡਾ ਬੈਂਸ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ 1991 ਵਿੱਚ ਪੌਦ ਪ੍ਰਜਨਨ ਅਤੇ ਜੈਨੇਟਿਕਸ ਵਿਭਾਗ ਵਿੱਚ ਸਹਾਇਕ ਪਲਾਂਟ ਬਰੀਡਰ ਵਜੋਂ ਸ਼ਾਮਲ ਹੋਏ। ਉਹ ਪੋਸਟ ਡਾਕਟੋਰਲ ਫੈਲੋਸਪਿ ਤਹਿਤ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (ਆਈਆਰਆਰਆਈ), ਫਿਲੀਪੀਨਜ਼ ਗਏ। ਉਨਾਂ ਨੇ ਓਹੀਓ ਸਟੇਟ ਯੂਨੀਵਰਸਿਟੀ, ਅਮਰੀਕਾ ਵਿਖੇ ‘ਸਟੂਡੈਂਟ ਸੈਂਟਰਡ ਲਰਨਿੰਗ’ ਵਿੱਚ ਵੀ ਭਾਗ ਲਿਆ। ਉਨਾਂ ਨੇ ਕਿਸਾਨਾਂ, ਬੀਜ ਉਤਪਾਦਕਾਂ ਕਣਕ ਦੀਆਂ ਸੁਧਰੀਆਂ ਕਿਸਮਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਤੋਂ ਇਲਾਵਾ ਸਿੱਖਿਆ ਫੈਕਲਟੀ ਨਾਲ ਮਿਲ ਕੇ 100 ਖੋਜ/ਵਿਸਥਾਰ ਕਾਰਜਾਂ ਨੂੰ ਨੇਪਰੇ ਚਾੜਿਆ।

“ਆਪਣੀ ਟਿੱਪਣੀ ਵਿੱਚ, ਡਾ: ਬੈਂਸ ਨੇ ਉਹਨਾਂ ਦੇ ਪੇਸ਼ੇਵਰ ਸਫ਼ਰ ਨੂੰ ਸੁਚਾਰੂ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਯੂਨੀਵਰਸਿਟੀ ਦੇ ਸਮੂਹ ਅਧਿਕਾਰੀਆਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਡਾ: ਬੈਂਸ ਨੇ ਕਿਹਾ, “ਭਾਵੇਂ ਸਰਕਾਰੀ ਡਿਊਟੀਆਂ ਤੋਂ ਸੇਵਾਮੁਕਤ ਹੋ ਰਿਹਾ ਹਾਂ, ਮੈਂ ਸੰਸਥਾ ਦੀ ਬਿਹਤਰੀ ਲਈ ਜੋ ਵੀ ਮਦਦ ਦੇ ਸਕਦਾ ਹਾਂ, ਉਸ ਲਈ ਮੈਂ ਹਮੇਸ਼ਾ ਆਪਣੇ ਸਾਥੀਆਂ ਅਤੇ ਵਿਦਿਆਰਥੀਆਂ ਲਈ ਹਾਜ਼ਰ ਰਹਾਂਗਾ।”

ਡੀਨ, ਡਾਇਰੈਕਟਰ, ਜਿਵੇਂ ਕਿ, ਡਾ. ਐਮ.ਆਈ.ਐਸ. ਗਿੱਲ, ਡੀਨ ਕਾਲਜ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ, ਡਾ: ਸ਼ੰਮੀ ਕਪੂਰ, ਡੀਨ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼, ਡਾ: ਅਸ਼ੋਕ ਕੁਮਾਰ, ਡੀਨ ਕਾਲਜ ਆਫ਼ ਐਗਰੀਕਲਚਰਲ ਇੰਜੀਨੀਅਰਿੰਗ, ਡਾ: ਸੰਦੀਪ ਬੈਂਸ, ਡੀਨ ਕਾਲਜ ਆਫ਼ ਕਮਿਊਨਿਟੀ ਸਾਇੰਸ, ਡਾ. ਤੇਜਿੰਦਰ ਸਿੰਘ ਰਿਆੜ, ਸੰਚਾਰ ਵਿਭਾਗ ਦੇ ਵਧੀਕ ਨਿਰਦੇਸ਼ਕ, ਡਾ.ਜੀ.ਐਸ. ਬੁੱਟਰ, ਡਾ.ਜੀ.ਪੀ.ਐਸ. ਸੋਢੀ, ਪਸਾਰ ਸਿੱਖਿਆ ਦੇ ਵਧੀਕ ਨਿਰਦੇਸ਼ਕ, ਡਾ.ਜੀ.ਐਸ. ਮਾਂਗਟ, ਡਾ: ਗੁਰਸਾਹਿਬ ਸਿੰਘ ਮਨੇਸ, ਖੋਜ ਦੇ ਵਧੀਕ ਨਿਰਦੇਸ਼ਕ, ਡਾ: ਪਰਮਪਾਲ ਸਹੋਤਾ, ਲਾਇਬ੍ਰੇਰੀਅਨ ਅਤੇ ਡਾ: ਵੀ.ਐਸ.ਹੰਸ, ਇਸ ਵਿਦਾਇਗੀ ਸਮਾਰੋਹ ਵਿਚ ਸ਼ਾਮਲ ਹੋਏ। ਵਿਦਾਇਗੀ ਸਮਾਰੋਹ ਵਿੱਚ ਹਾਜ਼ਰ ਅਫਸਰਾਂ ਨੇ ਡਾ: ਬੈਂਸ ਨਾਲ ਉਨਾਂ ਦੀ ਸਾਂਝ ਨੂੰ ਯਾਦ ਕਰਦਿਆਂ ਧੰਨਵਾਦ ਪ੍ਰਗਟਾਇਆ ਅਤੇ ਉਨਾਂ ਦੇ ਚੰਗੇਰੇ ਭਵਿੱਖ ਸ਼ੁਭ ਕਾਮਨਾਵਾਂ ਦਿੱਤੀਆਂ।

Check Also

ਆਮ ਆਦਮੀ ਪਾਰਟੀ ਦੇ ਇਕ ਹੋਰ ਵਿਧਾਇਕ ਬੱਝੇ ਵਿਆਹ ਦੇ ਬੰਧਨ ‘ਚ

ਨਿਊਜ਼ ਡੈਸਕ: ਪਿਛਲੇ ਮਹੀਨੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ …

Leave a Reply

Your email address will not be published. Required fields are marked *