ਵ੍ਰਿੰਦਾਵਨ ਕਿਸ਼ਤੀ ਹਾਦਸਾ: ਦੋ ਹੋਰ ਲਾਸ਼ਾਂ ਬਰਾਮਦ; ਮ੍ਰਿਤਕਾਂ ਦੇ ਘਰਾਂ ਵਿੱਚ ਪਸਰਿਆ ਮਾਤਮ!

Global Team
2 Min Read

ਲੁਧਿਆਣਾ : ਬੀਤੇ ਦਿਨੀ ਮਥੁਰਾ ਦੇ ਵ੍ਰਿੰਦਾਵਨ ‘ਚ ਵਾਪਰੇ ਕਿਸ਼ਤੀ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ ਵਧ ਗਈ ਹੈ। ਹਾਲਾਂਕਿ, ਹਾਦਸੇ ਤੋਂ ਬਾਅਦ ਲਾਪਤਾ ਲੋਕਾਂ ਦੀ ਭਾਲ ਲਈ ਰਾਹਤ ਅਤੇ ਬਚਾਅ ਮੁਹਿੰਮ ਲਗਾਤਾਰ ਜਾਰੀ ਹੈ।

ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਯਮੁਨਾ ਨਦੀ ਵਿੱਚੋਂ ਦੋ ਹੋਰ ਲਾਸ਼ਾਂ ਬਰਾਮਦ ਹੋਈਆਂ ਹਨ। ਲੁਧਿਆਣਾ ਦੇ ਜਗਰਾਉਂ ਦੇ ਰਿਸ਼ਭ ਦੀ ਲਾਸ਼ ਬਰਾਮਦ ਹੋਈ ਹੈ। ਇਸ ਹਾਦਸੇ ‘ਚ ਜਗਰਾਉਂ ਦੇ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, ਲੁਧਿਆਣਾ ਦੀ ਡਿੰਕੀ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ। ਇਸ ਹਾਦਸੇ ਵਿੱਚ ਹੁਣ ਤੱਕ 13 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੰਜ ਲੋਕਾਂ ਦੀਆਂ ਦੇਹਾਂ ਜਗਰਾਉਂ ਲਿਆਂਦੀਆਂ ਗਈਆਂ ਸਨ। ਜਦੋਂ ਇੱਕੋ ਸਮੇਂ ਪੰਜ ਚਿਤਾਵਾਂ ਬਲੀਆ ਤਾਂ ਮਾਹੌਲ ਬਹੁਤ ਗ਼ਮਗੀਨ ਹੋ ਗਿਆ। ਹਾਦਸੇ ਵਿੱਚ ਜਗਰਾਉਂ ਦੇ ਈਸ਼ਾਨ ਕਟਾਰੀਆ (ਕਪੂਰ ਕਲੋਨੀ, ਕੱਚਾ ਮਲਕ ਰੋਡ), ਮਧੁਰ ਬਹਿਲ ਅਤੇ ਉਨ੍ਹਾਂ ਦੀ ਮਾਤਾ ਕਵਿਤਾ ਰਾਣੀ (ਗੀਤਾ ਕਲੋਨੀ), ਚਰਨਜੀਤ ਸਿੰਘ ਕਾਲਾ ਅਤੇ ਉਨ੍ਹਾਂ ਦੀ ਪਤਨੀ ਸ਼ਾਮਲ ਹਨ। ਮ੍ਰਿਤਕਾਂ ਦੇ ਘਰਾਂ ਵਿੱਚ ਮਾਤਮ ਪਸਰਿਆ ਹੋਇਆ ਹੈ।

ਦੱਸਿਆ ਜਾ ਰਿਹਾ ਹਾਕੀ ਸ੍ਰੀ ਬਾਂਕੇ ਬਿਹਾਰੀ ਕਲੱਬ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਵੀਰਵਾਰ ਸ਼ਾਮ ਨੂੰ ਵ੍ਰਿੰਦਾਵਨ ਲਈ ਰਵਾਨਾ ਹੋਈਆਂ ਦੋ ਲਗਜ਼ਰੀ ਬੱਸਾਂ ਵਿੱਚ ਕੁੱਲ 120 ਲੋਕ ਸਵਾਰ ਸਨ, ਜੋ ਸ਼ੁੱਕਰਵਾਰ ਸਵੇਰੇ 10 ਵਜੇ ਸਹੀ-ਸਲਾਮਤ ਵ੍ਰਿੰਦਾਵਨ ਪਹੁੰਚ ਗਏ। ਇਸ ਦੌਰਾਨ ਜ਼ਿਆਦਾਤਰ ਸ਼ਰਧਾਲੂ ਧਰਮਸ਼ਾਲਾ ਵਿੱਚ ਹੀ ਆਰਾਮ ਕਰਨ ਲਈ ਆਪਣੇ-ਆਪਣੇ ਕਮਰਿਆਂ ਵਿੱਚ ਰੁਕ ਗਏ, ਜਦਕਿ ਉੱਥੋਂ 30 ਦੇ ਕਰੀਬ ਸ਼ਰਧਾਲੂ ਬਾਂਕੇ ਬਿਹਾਰੀ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਯਮੁਨਾ ਨਦੀ ਵੱਲ ਚਲੇ ਗਏ। ਇਸ ਦੌਰਾਨ ਉਨ੍ਹਾਂ ਦੀ ਸਟੀਮਰ ਕਿਸ਼ਤੀ ਆਰਜ਼ੀ ਪੀਪਾ ਪੁਲ ਨਾਲ ਟਕਰਾਉਣ ਤੋਂ ਬਾਅਦ ਉੱਥੇ ਹੀ ਯਮੁਨਾ ਵਿੱਚ ਡੁੱਬ ਗਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment