ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 5 ਵਜੇ ਤੱਕ 50 ਫੀਸਦ ਹੋਈ ਵੋਟਿੰਗ , ਜਲੰਧਰ ਜ਼ਿਮਨੀ ਚੋਣ ਦੌਰਾਨ ਹੋਇਆ ਹੰਗਾਮਾ

Rajneet Kaur
9 Min Read

ਜਲੰਧਰ: ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ  ਹੋ ਚੁੱਕੀ ਹੈ।  ਇਹ ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। ਚੋਣ ਮੈਦਾਨ ਵਿੱਚ ਕੁੱਲ 19 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਿਸ ਦੇ ਭਵਿੱਖ ਦਾ ਫੈਸਲਾ ਲੋਕ ਸਭਾ ਹਲਕੇ ਦੇ ਕੁੱਲ 16,21,800 ਵੋਟਰ ਕਰਨਗੇ। ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ 1972 ਬੂਥ ਬਣਾਏ ਗਏ ਹਨ। ਜਿੱਥੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਵੋਟਰ ਸੂਚੀ ਅਨੁਸਾਰ ਜ਼ਿਲ੍ਹੇ ਵਿੱਚ 8,44,904 ਪੁਰਸ਼ ਵੋਟਰ ਅਤੇ 7,76,855 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 41 ਤੀਜੇ ਲਿੰਗ ਦੇ ਵੋਟਰ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਮਾਡਲ ਅਤੇ ਕੇਵਲ ਔਰਤਾਂ ਲਈ ਪੋਲਿੰਗ ਸਟੇਸ਼ਨ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ ਗੁਲਾਬ ਦੇਵੀ ਰੋਡ ‘ਤੇ ਸਥਿਤ ਪਿੰਗਲਵਾੜਾ ਵਿਖੇ ਵਿਸ਼ੇਸ਼ ਬੂਥ ਬਣਾਇਆ ਗਿਆ ਹੈ । ਜਿੱਥੇ ਦਿਵਿਆਂਗ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।

 

ਜਲੰਧਰ ਕੈਂਟ ’ਚ ਸਭ ਤੋਂ ਘੱਟ 44.2% ਵੋਟਿੰਗ ਦਰਜ

ਆਦਮਪੁਰ ’ਚ 50.02% ਤੇ ਜਲੰਧਰ ਕੇਂਦਰੀ ’ਚ 45.3% ਵੋਟਿੰਗ 

- Advertisement -

ਜਲੰਧਰ ਉੱਤਰੀ ’ਚ 51.1% ਤੇ ਜਲੰਧਰ ਪੱਛਮੀ 52% ਵੋਟਿੰਗ 

ਨਕੋਦਰ ’ਚ 50.1%, ਫਿਲੌਰ ’ਚ 52 % ਤੇ ਸ਼ਾਹਕੋਟ ’ਚ 52.5% ਵੋਟਿੰਗ 

ਕਰਤਾਰਪੁਰ ’ਚ ਸਭ ਤੋਂ ਵੱਧ 52.8% ਹੋਈ ਵੋਟਿੰਗ 

 

5 ਵਜੇ ਤੱਕ 50 ਫੀਸਦ ਹੋਈ ਵੋਟਿੰਗ

- Advertisement -

CM ਮਾਨ ਨੇ ਟਵੀਟ ਕਰਕੇ ਕਿਹਾ ਕਿ ਸ਼ਾਮ ਦੇ 6 ਵਜੇ ਤੱਕ ਵੋਟਿੰਗ ਦਾ ਮਤਲਬ ਹੈ ਕਿ ਜੋ ਵੀ ਵੋਟਰ 6 ਵਜੇ ਤੱਕ ਪੋਲਿੰਗ ਸਟੇਸ਼ਨ ਤੇ ਲਾਈਨ ਵਿੱਚ ਲੱਗ ਗਏ। ਉਨ੍ਹਾਂ ਦੀ ਵੋਟ ਜ਼ਰੂਰ ਪਵੇਗੀ ਭਾਂਵੇ ਜਿੰਨਾ ਮਰਜ਼ੀ ਸਮਾਂ ਲੱਗੇ। ਇਸ ਕਰਕੇ ਆਖ਼ਰੀ ਘੰਟੇ ਚ ਪੋਲਿੰਗ ਬੂਥ ਤੇ ਪਹੁੰਚ ਕੇ ਇਤਿਹਾਸ ਦਾ ਹਿੱਸਾ ਬਣੋ। ਇਨਕਲਾਬ ਜ਼ਿੰਦਾਬਾਦ।

 

ਭਾਜਪਾ ਦੇ ਕੌਮੀ ਬੁਲਾਰੇ RP ਸਿੰਘ ਨੇ ਜਲੰਧਰ ਜ਼ਿਮਨੀ ਚੋਣ ਦੇ ਬੂਥ ‘ਤੇ ਬੈਠੇ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਜਸਬੀਰ ਸੰਧੂ ਦੀ ਫੋਟੋ ਟਵੀਟ ਕਰਕੇ ਸਵਾਲ ਕੀਤਾ ਹੈ ਕਿ  ਕੀ ਚੋਣ ਕਮਿਸ਼ਨ ਉਨ੍ਹਾਂ ‘ਤੇ ਕਾਰਵਾਈ ਕਰੇਗਾ?

ਸ਼ਾਹਕੋਟ ਘਟਨਾ ਤੋਂ ਬਾਅਦ ਐੱਸਐੱਸਪੀ ਦਿਹਾਤੀ ਜਲੰਧਰ ਨੇ ਪੂਰੇ ਇਲਾਕੇ ਦੇ ਪੋਲਿੰਗ ਬੂਥਾਂ ਦਾ ਲਿਆ ਜਾਇਜ਼ਾ ।

ਪੁਲਿਸ ਨੇ AAP ਵਿਧਾਇਕ ਦਲਬੀਰ ਸਿੰਘ ਟੋਂਗ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਹੁਣ ਪੁਲਿਸ ਨੇ ਵਿਧਾਇਕ ਨੂੰ ਜ਼ਮਾਨਤ ’ਤੇ ਛੱਡ ਦਿੱਤਾ  ਹੈ।

 

ਜਲੰਧਰ ’ਚ 3 ਵਜੇ ਤੱਕ 40.6% ਹੋਈ ਵੋਟਿੰਗ

 ਪੁਲਿਸ ਨੇ  ਬਾਹਰੀ ਲੋਕਾਂ ਨੂੰ ਹਲਕਾ ਛੱਡਣ ਦੀ ਕੀਤੀ ਅਨਾਊਂਸਮੈਂਟ

ਬੀਜੇਪੀ ਆਗੂ ਸਰਬਜੀਤ ਮੱਕੜ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ’ਤੇ ਪੈਸੇ ਵੰਡਣ ਦੇ ਇਲਜ਼ਾਮ ਲਗਾਏ ਹਨ। ਹਾਸਿਲ ਜਾਣਕਾਰੀ ਅਨੁਸਾਰ ਜਲੰਧਰ ਕੈਂਟ ਤੋਂ ਆਮ ਆਦਮੀ ਪਾਕਟੀ ਦਾ ਵਿਧਾਇਕ ਦਲਜੀਤ ਸਿੰਘ ਭੋਲਾ ’ਤੇ ਪੈਸੇ ਵੰਡਣ ਦੇ ਇਲਜ਼ਾਮ ਲੱਗੇ ਹਨ।

CM  ਮਾਨ ਨੇ ਟਵੀਟ ਕਰਕੇ  ਕਿਹਾ ਕਿ ਅਸੀਂ ਜਿੱਤਾਂਗੇ ਜ਼ਰੂਰ। ਹੌਸਲੇ ਬੁਲੰਦ ਰੱਖਿਓ। ਜਲੰਧਰ ਦੀ ਅਵਾਜ਼ ਲੋਕ ਸਭਾ ਚ ਪੰਜਾਬ ਦੀ ਅਵਾਜ਼ ਬਣਕੇ ਗੂੰਜੇ। ਵੱਧ ਤੋਂ ਵੱਧ ਇਸ ਅਵਾਜ਼ ਦਾ ਹਿੱਸਾ ਬਣਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿਓ। ਇਨਕਲਾਬ ਜ਼ਿੰਦਾਬਾਦ

ਵੋਟਿੰਗ ਦੌਰਾਨ ਬਾਹਰੀ ਵਰਕਰਾਂ ਦੀ ਮੌਜੂਦਗੀ ‘ਤੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਕੀਤੀ ਹੈ। ਸੱਤਾਧਾਰੀ ਧਿਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਇਲਜ਼ਾਮ ਲਗਾਏ ਗਏ ਹਨ। ਦਸਣਯੋਗ ਹੈ ਕਿ  ਆਪ ਪਾਰਟੀ ਦੇ ਬਾਹਰੀ ਵਰਕਰ ਅਜੇ  ਵੀ ਮੌਜੂਦ ਹਨ।

ਦੁਪਹਿਰ 1 ਵਜੇ ਤੱਕ 30.93% ਵੋਟਿੰਗ ਹੋ ਚੁੱਕੀ ਹੈ।

ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਪਰਿਵਾਰ ਨਾਲ ਪਾਈ ਵੋਟ

ਕਾਂਗਰਸੀ  MLA ਵਿਕਰਮਜੀਤ ਸਿੰਘ ਚੌਧਰੀ ਨੇ ਫਿਲੌਰ ਹਲਕੇ ਚ ਘੁੰਮ ਰਹੇ AAP ਦੇ ਦੋ ਵਰਕਰਾਂ ਨੂੰ ਕਾਬੂ ਕੀਤਾ।  ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਜਦਕਿ ਇਸ ਦੌਰਾਨ 2 ਭੱਜ ਗਏ ਹਨ।

ਸੀਐਮ ਮਾਨ ਨੇ ਟਵੀਟ ਕਰ ਕਿਹਾ ਕਿ ਜਲੰਧਰ ਲੋਕ ਸਭਾ ਤੋਂ 11:30am ਤੱਕ ਬਹੁਤ ਹੌਸਲਾ ਵਧਾਉਣ ਵਾਲੀ ਵੋਟਿੰਗ ਦੀਆਂ ਰਿਪੋਰਟਾਂ ਆ ਰਹੀਆਂ ਹਨ। ਵੱਧ ਤੋਂ ਵੱਧ ਵੋਟਾਂ ਪਾ ਕੇ ਨਵੀਂ ਕਹਾਣੀ ਦੇ ਹਿੱਸੇਦਾਰ ਬਣੋ।ਵੋਟ ਪਾਉਣਾ ਸਭ ਦਾ ਜ਼ਮਹੂਰੀ ਹੱਕ ਹੈ।

ਬੀਜੇਪੀ ਨੇਤਾ KD ਭੰਡਾਰੀ ਨੇ ਪਰਿਵਾਰ ਸਮੇਤ ਪਾਈ ਵੋਟ।

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ‘ਚ ਲਿਖਿਆ ਕਿ ਗੁਰਦਾਸਪੁਰ ਵਿਖੇ ਬੇਅਦਬੀ ਦੀ ਅਨੋਖੀ ਅਤੇ ਘਿਨਾਉਣੀ ਘਟਨਾ ਪੰਜਾਬ ਦੀ ਸ਼ਾਂਤੀ ਨੂੰ ਤਬਾਹ ਕਰਨ ਅਤੇ ਫਿਰਕੂ ਵੰਡੀਆਂ ਪੈਦਾ ਕਰਨ ਦੀ ਖਤਰਨਾਕ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ। ਸੀ.ਐਮ @ਭਗਵੰਤ ਮਾਨ ਨੇ ਬੇਦਬੀ ਦੀਆਂ ਵਾਰ-ਵਾਰ ਕਾਰਵਾਈਆਂ ਨੂੰ ਰੋਕਣ ਜਾਂ ਇਸ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਨਾਕਾਮਯਾਬ ਹੋ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ।

ਸ਼ਾਹਕੋਟ ਦੇ ਪਿੰਡ ਮਲਸੀਆਂ ’ਚ ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥ ’ਤੇ ਹੰਗਾਮਾ ਹੋਇਆ ਹੈ। ਪਿੰਡ ਵਾਲਿਆਂ ਨੇ ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥ ’ਚ ਬਾਹਰੀ ਆਗੂਆਂ ’ਤੇ ਇਤਰਾਜ ਜਤਾਇਆ ਹੈ। ਪਿੰਡ ਵਾਲਿਆਂ ਦੇ ਵਿਰੋਧ ਤੋਂ ਬਾਅਦ ਪੋਲਿੰਗ ਬੂਥ ਛੱਡ ਕੇ ਆਮ ਆਦਮੀ ਪਾਰਟੀ ਦੇ ਬਾਹਰੀ ਆਗੂ ਚਲੇ ਹਨ।

ਸ਼ਾਹਕੋਟ ਦੇ ਪਿੰਡ ਰੁਪੇਵਾਲ ‘ਚ ਹੰਗਾਮਾ ਹੋਇਆ ਹੈ। ਕਾਂਗਰਸ ਤੇ ਆਮ ਆਦਮੀ ਦੇ  ਵਰਕਰ  ਆਪਸ ‘ਚ ਭਿੜ ਗਏ ਹਨ। ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦੋਸ਼ ਲਾਇਆ ਕਿ ਬਾਬਾ ਬਕਾਲਾ ਤੋਂ ‘ਆਪ’ ਵਿਧਾਇਕ ਦਲਵੀਰ ਸਿੰਘ ਟੌਂਗ ਜਲੰਧਰ ਵਿੱਚ ਘੁੰਮ ਰਹੇ ਹਨ ‘ਤੇ ਲੋਕਾਂ ਨੂੰ ਧਮਕਾ ਰਹੇ ਹਨ। ਦੂਜੇ ਪਾਸੇ ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸੀ ਵਰਕਰਾਂ ਨੇ ਹੀ ਧੱਕੇਸ਼ਾਹੀ ਕੀਤੀ ਹੈ ਅਤੇ  ਉੱਥੇ ਕਮਰੇ ਵਿੱਚ ਬੰਦ ਕਰ ਦਿੱਤਾ  ਹੈ।   ਜਿਸ ਤੋਂ ਬਾਅਦ SDM ਤੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ‘ਚ ਲਿਖਿਆ ਕਿ ਜਲੰਧਰ ਦੇ ਲੋਕਾਂ ਨੂੰ ਮੁੱਖ ਮੰਤਰੀ ਦੀ ਗੱਲ ਸੁਣਨੀ ਚਾਹੀਦੀ ਹੈ ਕਿ ਜੋ ਸਿਹਤ, ਸਿੱਖਿਆ ਤੇ ਬਿਜਲੀ ਦੀ ਗੱਲ ਕਰਦੇ ਹਨ, ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਇਹ ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ’ਚ ਸਕੂਲ, ਹਸਪਤਾਲ, ਡਿਸਪੈਂਸਰੀਆਂ ਤੇ ਪਾਵਰ ਪਲਾਂਟ ਸਾਰੇ ਬਾਦਲ ਸਾਬ੍ਹ ਦੀ ਅਗਵਾਈ ਵਾਲੀ ਸਰਕਾਰ ਨੇ ਬਣਾਏ ਹਨ।

ਸਾਰੇ ਪੋਲਿੰਗ ਬੂਥਾਂ ਦੀ ਵੈਬਕਾਸਟਿੰਗ ਕੀਤੀ ਜਾਵੇਗੀ। ਇਸ ਦਾ ਕੰਟਰੋਲ ਰੂਮ ਸਿਟੀ ਇੰਸਟੀਚਿਊਟ ਮਕਸੂਦਾਂ ਵਿਖੇ ਸਥਾਪਿਤ ਕੀਤਾ ਗਿਆ ਹੈ।

ਲੱਦੇਵਾਲੀ ਖੇਤਰ ਵਿੱਚ ਪੋਲਿੰਗ ਸਟੇਸ਼ਨ ਦੇ ਬੂਥ ਨੰਬਰ 149 ’ਤੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਸ਼ੀਨ ਹੋਈ ਖਰਾਬ।

ਭਾਜਪਾ ਉਮੀਦਵਾਰ ਇੰਦਰ ਸਿੰਘ ਅਟਵਾਲ ਨੇ ਪਾਈ ਵੋਟ ।

‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ ਨੇ ਪਾਈ ਆਪਣੀ ਵੋਟ ।

 

ਸੰਸਦ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਜ਼ਿਮਨੀ ਚੋਣ ਲਈ ਆਪਣੀ ਵੋਟ ਪਾਈ।

ਪਹਿਲੀ ਵਾਰ ਵੋਟ ਪਾਉਣ ਆਏ  ਕੁਨਾਲ ਅਗਰਵਾਲ ਪੁੱਤਰ ਵਿਕਾਸ ਅਗਰਵਾਲ ਨੂੰ ਸੈਕਟਰ ਅਫ਼ਸਰ ਰਾਜੇਸ਼ ਪਰਾਸ਼ਰ, ਬੀਐਲਓ ਭੁਪਿੰਦਰ ਸੱਗੂ ਤੇ ਹੋਰ ਸਰਟੀਫਿਕੇਟ ਦਿੰਦੇ ਹੋਏ ।

 

 

ਆਪ’ ਉਮੀਦਵਾਰ ਸੁਸ਼ੀਲ ਰਿੰਕੂ ਜਲੰਧਰ ਪੱਛਮੀ ਪੋਲਿੰਗ ਬੂਥ ‘ਤੇ ਜਾ ਕੇ ਆਪਣੀ ਵੋਟ ਪਾਈ।

 

ਕਾਂਗਰਸੀ ਆਗੂ ਪਰਗਟ ਸਿੰਘ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਆਪਣੀ ਵੋਟ ਪਾਈ ਹੈ।

ਸੀਐਮ ਮਾਨ ਨੇ ਜਲੰਧਰ ਜ਼ਿਮਨੀ ਚੋਣਾਂ ਲਈ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ।  ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਜਲੰਧਰ ਦੇ ਮਾਣਯੋਗ ਵੋਟਰੋ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਨਾਲ ਹਾਸਿਲ ਹੋਏ ਵੋਟਰ ਕਾਰਡ ਦਾ ਅੱਜ ਆਪਣੀ ਮਰਜ਼ੀ ਨਾਲ ਇਸਤੇਮਾਲ ਕਰੋ।ਇਮਾਨਦਾਰ ਅਤੇ ਲੋਕਾਂ ਦੇ ਦੁੱਖਾਂ ਸੁੱਖਾਂ ਨੂੰ ਸਮਝਣ ਵਾਲੇ , ਸਿਹਤ,ਸਿੱਖਿਆ ਅਤੇ ਬਿਜਲੀ ਦੇ ਮੁੱਦਿਆਂ ਦੀ ਗੱਲ ਕਰਨ ਵਾਲਿਆਂ ਨੂੰ ਅੱਗੇ ਲੈ ਕੇ ਆਓ।ਲੋਕਤੰਤਰ ਨੂੰ ਮਜ਼ਬੂਤ ਕਰੋ।

ਭਾਜਪਾ ਨੇਤਾ ਜੈਵੀਰ ਸ਼ੇਰਗਿੱਲ ਨੇ ਵੋਟ ਪਾਉਣ ਤੋਂ ਬਾਅਦ ਆਪਣੀ ਫੋਟੋ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ ਅਤੇ ਲੋਕਾਂ ਨੂੰ ਵੋਟ ਕਰਨ ਦੀ ਖਾਸ ਅਪੀਲ ਕੀਤੀ ਹੈ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ  ‘ਪੰਜਾਬ ਵਿਚ ਇੱਕ ਸੰਸਦੀ ਸੀਟ ਅਤੇ ਮੇਘਾਲਿਆ, ਓਡੀਸ਼ਾ ਅਤੇ ਯੂਪੀ ਵਿੱਚ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਹਲਕਿਆਂ ਦੇ ਵੋਟਰਾਂ ਨੂੰ ਵੱਧ ਤੋਂ ਵੱਧ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ।’

 

ਦੱਸ ਦਈਏ ਕਿ ਜਲੰਧਰ ਵਿੱਚ ਕੁੱਲ ਵੋਟਰ: 16,21,800 ਹਨ ਜਿਨ੍ਹਾਂ ਵਿੱਚ ਪੁਰਸ਼ ਵੋਟਰ 8,44,904, ਔਰਤ ਵੋਟਰ 7,76,855 ਜਦਕਿ ਹੋਰ 41 ਵੋਟਰ ਹਨ ।ਜ਼ਿਕਰਯੋਗ ਹੈ ਕਿ 10 ਮਈ 2023 ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਜਿਨ੍ਹਾ ਦੇ ਨਤੀਜਿਆਂ ਦਾ ਐਲਾਨ 13 ਮਈ ਨੂੰ ਕੀਤਾ ਜਾਵੇਗਾ।

Share this Article
Leave a comment