ਅਮਰੀਕਾ ਵਿੱਚ ਵੋਟਿੰਗ ਸ਼ੁਰੂ, ਟਰੰਪ ਤੇ ਕਮਲਾ ਵਿਚਾਲੇ ਸਖਤ ਮੁਕਾਬਲਾ, ਹੈਰਿਸ ਨੇ ਵੋਟਾਂ ਸ਼ੁਰੂ ਹੁੰਦੇ ਹੀ ਲੋਕਾਂ ਲਈ ਜਾਰੀ ਕੀਤਾ ਸੰਦੇਸ਼

Global Team
2 Min Read

ਵਾਸ਼ਿੰਗਟਨ: ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਮੰਗਲਵਾਰ (ਅੱਜ) ਯਾਨੀ 5 ਨਵੰਬਰ ਨੂੰ ਸ਼ੁਰੂ ਹੋ ਗਈ ਹੈ। ਮੁੱਖ ਮੁਕਾਬਲਾ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ (78) ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ (60) ਵਿਚਕਾਰ ਹੈ। 16 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਕਿਸਮਤ ਦਾ ਫੈਸਲਾ ਕਰਨਗੇ। ਵੋਟਿੰਗ ਖਤਮ ਹੋਣ ਤੋਂ ਬਾਅਦ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਨਤੀਜੇ ਵੀ ਭਲਕੇ ਆਉਣ ਦੀ ਉਮੀਦ ਹੈ।

ਸਥਾਨਕ ਖਬਰਾਂ ਮੁਤਾਬਕ ਕਨੈਕਟੀਕਟ ‘ਚ ਸਥਾਨਕ ਸਮੇਂ ਮੁਤਾਬਕ ਸਵੇਰੇ 6 ਵਜੇ ਵੋਟਿੰਗ ਸ਼ੁਰੂ ਹੋਈ। ਇੰਡੀਆਨਾ ਅਤੇ ਕੈਂਟਕੀ ਵਿੱਚ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਵੇਗੀ। ਮੇਨ ਵਿੱਚ ਲਗਭਗ ਸਾਰੇ ਵੋਟਿੰਗ ਕੇਂਦਰ ਸਵੇਰੇ 6 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲ੍ਹਦੇ ਹਨ।

ਨਿਊ ਹੈਂਪਸ਼ਾਇਰ ਵਿੱਚ ਸਵੇਰੇ 6 ਤੋਂ 11 ਵਜੇ ਤੱਕ ਵੋਟਿੰਗ ਸ਼ੁਰੂ ਹੋਈ। ਡਿਕਸਵਿਲੇ ਨੌਚ ਵਿੱਚ ਵੀ ਅੱਧੀ ਰਾਤ ਨੂੰ ਵੋਟਿੰਗ ਹੋਈ। ਨਿਊਜਰਸੀ, ਨਿਊਯਾਰਕ ਅਤੇ ਵਰਜੀਨੀਆ ਵਿੱਚ ਸਵੇਰੇ 6:30 ਵਜੇ ਵੋਟਿੰਗ ਸ਼ੁਰੂ । ਓਹਾਇਓ, ਉੱਤਰੀ ਕੈਰੋਲੀਨਾ ਅਤੇ ਪੱਛਮੀ ਵਰਜੀਨੀਆ ਵਿੱਚ ਸਵੇਰੇ 5 ਵਜੇ ਤੋਂ ਸਵੇਰੇ 10 ਵਜੇ ਤੱਕ ਵੋਟਿੰਗ ਹੋ ਸਕਦੀ ਹੈ।

ਅਲਾਬਾਮਾ, ਡੇਲਾਵੇਅਰ, ਵਾਸ਼ਿੰਗਟਨ, ਡੀ.ਸੀ., ਜਾਰਜੀਆ, ਇਲੀਨੋਇਸ, ਕੰਸਾਸ, ਮਿਸ਼ੀਗਨ, ਐਰੀਜ਼ੋਨਾ ਅਤੇ ਫਲੋਰੀਡਾ ਵਿੱਚ ਵੋਟਿੰਗ ਕੇਂਦਰ ਅਮਰੀਕਾ ਦੇ ਸਮੇਂ ਅਨੁਸਾਰ ਸਵੇਰੇ 8 ਵਜੇ ਖੁੱਲ੍ਹਣਗੇ।

ਮਿਨੀਸੋਟਾ ਵਿੱਚ, ਜਿੱਥੇ 500 ਤੋਂ ਘੱਟ ਰਜਿਸਟਰਡ ਵੋਟਰ ਹਨ, ਪੋਲਿੰਗ ਸਥਾਨ ਸਵੇਰੇ 11 ਵਜੇ ਤੋਂ ਪਹਿਲਾਂ ਖੁੱਲ੍ਹ ਸਕਦੇ ਹਨ। ਇਸ ਤੋਂ ਇਲਾਵਾ ਟੈਕਸਾਸ ਅਤੇ ਵਿਸਕਾਨਸਿਨ ‘ਚ ਸਵੇਰੇ 9 ਵਜੇ ਤੋਂ ਵੋਟਿੰਗ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਕਮਲਾ ਹੈਰਿਸ ਨੇ ਕੀਤਾ ਟਵੀਟ

ਕਮਲਾ ਹੈਰਿਸ ਨੇ ਲਿਖਿਆ, ‘ਅੱਜ ਚੋਣਾਂ ਦਾ ਦਿਨ ਹੈ। ਅੱਜ ਅਸੀਂ ਇਸ ਲਈ ਵੋਟ ਦਿੰਦੇ ਹਾਂ ਕਿਉਂਕਿ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਅਮਰੀਕਾ ਦੇ ਵਾਅਦੇ ‘ਚ ਵਿਸ਼ਵਾਸ ਰੱਖਦੇ ਹਾਂ।

Share This Article
Leave a Comment