ਦਿ ਕਸ਼ਮੀਰ ਫਾਈਲਜ਼ ਤੋਂ ਬਾਅਦ ਨਵੇਂ ਵਿਵਾਦ ‘ਚ ਫਸੇ ਵਿਵੇਕ ਅਗਨੀਹੋਤਰੀ, ਥਾਣੇ ‘ਚ ਦਰਜ਼ ਹੋਈ ਸ਼ਿਕਾਇਤ

ਨਵੀਂ ਦਿੱਲੀ- ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਇਨ੍ਹੀਂ ਦਿਨੀਂ ਲਗਾਤਾਰ ਵਿਵਾਦਾਂ ‘ਚ ਘਿਰੇ ਨਜ਼ਰ ਆ ਰਹੇ ਹਨ। 200 ਕਰੋੜ ਤੋਂ ਵੱਧ ਦੀ ਕਮਾਈ ਕਰਨ ਵਾਲੀ ਇਸ ਫਿਲਮ ਨੂੰ ਤਾਰੀਫ਼ ਦੇ ਨਾਲ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਫਿਲਮ ਦੇ ਨਿਰਦੇਸ਼ਕ ਆਪਣੇ ਇੱਕ ਵਿਵਾਦਿਤ ਬਿਆਨ ਨੂੰ ਲੈ ਕੇ ਕਾਨੂੰਨੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਇਸ ਸ਼ਿਕਾਇਤ ਨੂੰ ਲੈ ਕੇ ਐਫਆਈਆਰ ਦਰਜ਼ ਕਰਨ ਦੀ ਮੰਗ ਵੀ ਕੀਤੀ ਗਈ ਹੈ।

ਦਰਅਸਲ ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਦੇਸ਼ਕ ਵੱਲੋਂ ਹਾਲ ਹੀ ‘ਚ ਦਿੱਤੇ ਬਿਆਨ ‘ਭੋਪਾਲੀ ਮੰਨੇ ਗੇ’ ਦੇ ਖਿਲਾਫ਼ ਮੁੰਬਈ ‘ਚ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਉਸ ਖਿਲਾਫ਼ ਮਾਣਹਾਨੀ ਅਤੇ ਹੋਰ ਧਾਰਾਵਾਂ ਤਹਿਤ ਐੱਫਆਈਆਰ ਦਰਜ਼ ਕਰਨ ਦੀ ਬੇਨਤੀ ਕੀਤੀ ਗਈ ਸੀ। ਇੱਕ ਪੁਲਿਸ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਵਿਵੇਕ ਅਗਨੀਹੋਤਰੀ ਖਿਲਾਫ਼ ਪੱਤਰਕਾਰ ਅਤੇ ਮਸ਼ਹੂਰ ਪੀਆਰ ਮੈਨੇਜਰ ਰੋਹਿਤ ਪਾਂਡੇ ਨੇ ਆਪਣੇ ਵਕੀਲ ਅਲੀ ਕਾਸ਼ਿਫ ਖਾਨ ਦੇਸ਼ਮੁਖ ਦੇ ਜ਼ਰੀਏ ਵਰਸੋਵਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ਼ ਕਰਵਾਈ ਸੀ।

ਅਧਿਕਾਰੀ ਨੇ ਦੱਸਿਆ ਕਿ ਇਸ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਦੇਸ਼ਕ ਨੇ ਮੀਡੀਆ ਨੂੰ ਦਿੱਤੇ ਇੰਟਰਵਿਊ ‘ਚ ‘ਜਾਣ ਬੁੱਝ ਕੇ, ਬੇਰਹਿਮੀ ਨਾਲ ਅਤੇ ਬਦਨੀਤੀ ਨਾਲ ਭੋਪਾਲੀਆਂ ਨੂੰ ਸਮਲਿੰਗੀ ਕਿਹਾ ਹੈ’ ਅਤੇ ਰੋਹਿਤ ਪਾਂਡੇ ਦੇ ਜੱਦੀ ਸਥਾਨ ਭੋਪਾਲ ਦਾ ਅਪਮਾਨ ਕੀਤਾ ਹੈ। ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਸ ਸਬੰਧੀ ਵਿੱਚ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਹੈ।

ਉਨ੍ਹਾਂ ਨੇ ਦੱਸਿਆ ਕਿ ਅਗਨੀਹੋਤਰੀ ਖ਼ਿਲਾਫ਼ ਸ਼ਿਕਾਇਤ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 153ਏ ਅਤੇ ਬੀ (ਦੋ ਧੜਿਆਂ ਵਿਚਕਾਰ ਦੁਸ਼ਮਣੀ ਨੂੰ ਵਧਾਵਾ ਦੇਣਾ) ਦੀ ਧਾਰਾ 295ਏ (ਕਿਸੇ ਵੀ ਵਰਗ ਦੇ ਧਾਰਮਿਕ ਜਾਂ ਧਾਰਮਿਕ ਵਿਸ਼ਵਾਸ ਦਾ ਅਪਮਾਨ ਕਰਕੇ ਧਾਰਮਿਕ ਟਕਰਾਅ ਪੈਦਾ ਕਰਨ ਵਾਲਾ ਜਾਣਬੁੱਝ ਕੇ ਭੈੜਾ ਕੰਮ) ਦਰਜ਼ ਕਰਨ ਦੀ ਮੰਗ ਕੀਤੀ ਹੈ। ਧਾਰਾ 298 (ਸ਼ਬਦ ਆਦਿ ਰਾਹੀਂ ਜਾਣਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ), ਧਾਰਾ-500 (ਮਾਨਹਾਨੀ) ਅਤੇ ਧਾਰਾ-505 II (ਦੁਸ਼ਮਣ, ਨਫ਼ਰਤ ਜਾਂ ਬੁਰਾਈ ਪੈਦਾ ਕਰਨ ਵਾਲਾ ਬਿਆਨ) ਤਹਿਤ ਕੇਸ ਦਰਜ਼ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਭੋਪਾਲ ‘ਚ ਆਯੋਜਿਤ ਫਿਲਮ ਫੈਸਟੀਵਲ ‘ਚ ਜਾਣ ਤੋਂ ਪਹਿਲਾਂ ਅਗਨੀਹੋਤਰੀ ਦੇ ਇੰਟਰਵਿਊ ਦਾ ਵਿਵਾਦਿਤ ਵੀਡੀਓ ਆਨਲਾਈਨ ਚੈਨਲਾਂ ‘ਤੇ ਵਾਇਰਲ ਹੋ ਗਿਆ ਸੀ। ਇਹ ਵੀਡੀਓ ਕਰੀਬ ਤਿੰਨ ਹਫ਼ਤੇ ਪੁਰਾਣਾ ਦੱਸਿਆ ਜਾ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਕੈਟਰੀਨਾ ਕੈਫ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗੁੱਡ ਨਿਊਜ਼

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਸ ਦੀਆਂ ਆਉਣ ਵਾਲੀਆਂ …

Leave a Reply

Your email address will not be published.