ਫਗਵਾੜਾ: ਫਗਵਾੜਾ ਵਿੱਚ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਐਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ ਟਰੈਫਿਕ ਦੇ ਰੂਟ ਡਾਇਵਰਟ ਕੀਤੇ ਗਏ ਹਨ ਤਾਂ ਜੋ ਜਲੰਧਰ-ਲੁਧਿਆਣਾ ਹਾਈਵੇਅ ਅਤੇ ਨਕੋਦਰ-ਹੁਸ਼ਿਆਰਪੁਰ ਹਾਈਵੇਅ ‘ਤੇ ਵਾਹਨ ਚਾਲਕਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਐਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਭਾਰੀ ਵਾਹਨਾਂ ਲਈ ਜਲੰਧਰ ਤੋਂ ਲੁਧਿਆਣਾ ਵੱਲ ਜਾਣ ਵਾਲੀ ਟਰੈਫਿਕ ਤਲਹਣ ਸਲੇਮਪੁਰ ਅੰਡਰਬ੍ਰਿਜ ਤੋਂ ਮੈਕਡੋਨਲਡ, ਜਮਸ਼ੇਰ, ਜੰਡਿਆਲਾ, ਨੂਰਮਹਿਲ, ਫਿਲੌਰ ਹੁੰਦੇ ਹੋਏ ਲੁਧਿਆਣਾ ਨੂੰ ਜਾਵੇਗੀ। ਇਸੇ ਤਰ੍ਹਾਂ ਹਵੇਲੀ ਢਾਬੇ ਤੋਂ ਯੂ ਟਰਨ ਅੱਗੇ ਪਟਵਾਰੀ ਢਾਬੇ ਤੋਂ ਹੋ ਕੇ ਜਮਸ਼ੇਰ, ਜੰਡਿਆਲਾ ਤੋਂ ਨੂਰ ਮਹਿਲ, ਫਿਲੌਰ ਤੋਂ ਲੁਧਿਆਣਾ ਜਾਵੇਗਾ। ਇਸ ਤੋਂ ਇਲਾਵਾ ਇਹ ਰਾਮਾਮੰਡੀ ਤੋਂ ਜਲੰਧਰ ਕੈਂਟ, ਜਮਸ਼ੇਰ, ਜੰਡਿਆਲਾ ਵਾਇਆ ਨੂਰਮਹਿਲ, ਫਿਲੌਰ ਹੁੰਦੀ ਹੋਈ ਲੁਧਿਆਣਾ ਜਾਵੇਗੀ।
ਹਲਕਾ ਵਹੀਕਲ: ਮਹਿਤਾਨ ਬਾਈਪਾਸ ਵਾਇਆ ਭੁੱਲਾਰਾਈ ਚੌਂਕ, ਮੇਹਲੀ ਬਾਈਪਾਸ, ਬੰਗਾ ਚੁੰਗੀ, ਬਸਰਾ ਪੈਲੇਸ, ਪਿੰਡ ਖੋਥੜਾ, ਪਿਪਰੰਗੀ, ਓਮਕਾਰ ਨਗਰ ਤੋਂ ਵਾਇਆ ਜੇ.ਸੀ.ਟੀ. ਮਿੱਲ ਤੋਂ ਮੇਨ ਜੀ.ਟੀ ਰੋਡ ਲੁਧਿਆਣਾ ਵੱਲ ਜਾਉਣਗੇ। ਲੁਧਿਆਣਾ ਤੋਂ ਜਲੰਧਰ ਜਾਣ ਵਾਲੀ ਸਾਈਡ ਤੋਂ ਭਾਰੀ ਵਾਹਨ ਫਿਲੌਰ ਤੋਂ ਨੂਰਮਹਿਲ ਵਾਇਆ ਜੰਡਿਆਲਾ ਤੋਂ ਜਲੰਧਰ, ਹਲਕੇ ਵਾਹਨ ਖੇੜਾ ਫਾਟਕ ਤੋਂ ਖੇੜਾ ਕਲੋਨੀ, ਗੋਬਿੰਦਪੁਰਾ ਪੁਲੀ ਤੋਂ ਧਿਆਨ ਸਿੰਘ ਕਲੋਨੀ ਹਦੀਆਬਾਦ ਚੌਂਕ ਵਾਇਆ ਪਿੰਡ ਹਰਦਾਸਪੁਰ ਤੋਂ ਵਾਇਆ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਮੇਨ ਰੋਡ ਰਾਹੀਂ ਜਲੰਧਰ ਜਾਣਗੇ।
ਇਸੇ ਤਰ੍ਹਾਂ ਨਕੋਦਰ ਤੋਂ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਨੂੰ ਜਾਣ ਲਈ ਭਾਰੀ ਵਾਹਨ ਜੰਡਿਆਲਾ ਤੋਂ ਮੈਕਡੋਨਲਡ ਮੇਨ ਜੀ.ਟੀ.ਰੋਡ ਤੋਂ ਮੇਹਟਨ ਬਾਈਪਾਸ ਹੋ ਕੇ ਭੁੱਲਾਰਾਈ ਚੌਕ ਤੋਂ ਹੋ ਕੇ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਨੂੰ ਜਾਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।