ਅਮਰੀਕਾ ਵਿਖੇ ਵਾਪਰੇ ਭਿਆਨਕ ਸੜ੍ਹਕ ਹਾਦਸੇ ‘ਚ ਸਿੱਖ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ, ਇੱਕ ਜ਼ਖਮੀ

TeamGlobalPunjab
1 Min Read

[alg_back_button]

Virginia head-on crash ਨਿਊਜਰਸੀ: ਅਮਰੀਕਾ ਦੇ ਵਰਜੀਨੀਆ ਨੇੜੇ ਲਗਦੇ ਰੂਟ 340 ‘ਤੇ ਵੀਰਵਾਰ ਨੂੰ ਦਰਦਨਾਕ ਹਾਦਸਾ ਵਾਪਰਿਆ ਜਿਸ ‘ਚ ਸਿੱਖ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਵੀਰਵਾਰ ਦੁਪਹਿਰ ਦੇ 2:00 ਕੁ ਵਜੇ ਜਦੋਂ ਰੋਡ ‘ਤੇ ਤੇਜ਼ ਰਫਤਾਰ ਪਿੱਕ ਅੱਪ ਟਰੱਕ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਉਹ ਸੈਂਟਰ ਦੀ ਲਾਈਨ ਨੂੰ ਪਾਰ ਕਰ ਗਿਆ। ਜਿਸ ਨਾਲ ਟਰੱਕ ਦੀ ਗੁਰਮੀਤ ਸਿੰਘ ਦੀ ਕਾਰਵੈਨ ਨਾਲ ਜ਼ਬਰਦਸਤ ਟੱਕਰ ਹੋ ਗਈ।

ਮਰਨ ਵਾਲਿਆਂ ‘ਚ 45 ਸਾਲਾ ਗੁਰਮੀਤ ਸਿੰਘ, 38 ਸਾਲਾ ਪਤਨੀ ਜਸਲੀਨ ਕੌਰ ਅਤੇ 6 ਸਾਲਾ ਧੀ ਸ਼ਾਮਲ ਹੈ ਜਦਕਿ ਇਸ ਹਾਦਸੇ ‘ਚ ਪਰਿਵਾਰ ਦਾ 11 ਸਾਲਾ ਪੁੱਤ ਯਸ਼ਵੀਰ ਸਿੰਘ ਗੰਭੀਰ ਰੂਪ ਨਾਲ ਜਖਮੀ ਹੋ ਗਿਆ ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਹ ਪਰਿਵਾਰ ਨਵੀਂ ਦਿੱਲੀ ਤੋਂ ਮੁਖਰਜੀ ਨਗਰ ਦਾ ਹੈ ਤੇ ਇੱਥੇ ਇਹ ਸਾਰਾ ਪਰਿਵਾਰ ਪਿਛਲੇ 10 ਸਾਲਾਂ ਤੋਂ ਨਿਊਜਰਸੀ ਵਿੱਚ ਰਹਿ ਰਿਹਾ ਹੈ।

ਉੱਧਰ ਦੂਜੇ ਪਾਸੇ 65 ਸਾਲਾ ਅਮਰੀਕੀ ਮੂਲ ਦੇ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਸ ਨੂੰ ਵਿਨਚੈਸਟਰ ਮੈਡੀਕਲ ਸੈਂਟਰ ਲਿਜਾਇਆ ਗਿਆ। ਇਸ ਦੁਖਦਾਈ ਘਟਨਾ ਦੀ ਕਾਰਟਰੇਟ ਦੇ ਸਮੂਹ ਪੰਜਾਬੀ ਭਾਈਚਾਰੇ ਵਿਚ ਕਾਫ਼ੀ ਸੋਗ ਪਾਇਆ ਜਾ ਰਿਹਾ ਹੈ।
Virginia head-on crash

[alg_back_button]

Share This Article
Leave a Comment