ਕੈਨੇਡਾ ‘ਚ ਪੰਜਾਬੀ ਕੁੜੀ ਨਾਲ ਹੱਥੋਪਾਈ ਕਰਨ ਦਿੇ ਮਾਮਲੇ ‘ਚ ਆਈ ਅਪਡੇਟ, ਜਾਣੋ ਕੀ ਕਹਿਣਾ ਹੈ ਪੁਲਿਸ ਦਾ

Global Team
2 Min Read

ਕੈਲਗਰੀ: ਕੈਲਗਰੀ ਵਿੱਚ ਹਾਲ ਹੀ ‘ਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜਿਸ ਵਿੱਚ ਇੱਕ ਵਿਅਕਤੀ ਭਾਰਤੀ ਮੂਲ ਦੀ ਵਿਦਿਆਰਥਣ ਨਾਲ ਹੱਥੋਪਾਈ ਕਰਦਾ ਨਜ਼ਰ ਆਇਆ। ਹੁਣ, ਤਾਜ਼ਾ ਜਾਣਕਾਰੀ ਮੁਤਾਬਕ, ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਘਟਨਾ ਕੈਲਗਰੀ ਦੇ ਟ੍ਰੇਨ ਸਟੇਸ਼ਨ ‘ਤੇ ਵਾਪਰੀ, ਜਿੱਥੇ ਇੱਕ ਵਿਅਕਤੀ ਨੇ ਇੱਕ ਪੰਜਾਬੀ ਵਿਦਿਆਰਥਣ ‘ਤੇ ਹਮਲਾ ਕੀਤਾ। ਕੈਲਗਰੀ ਪੁਲਿਸ ਨੇ 31 ਸਾਲਾ ਬ੍ਰੇਡਨ ਜੋਸਫ਼ ਜੇਮਜ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀਿ ਮੁਤਾਬਕ 23 ਮਾਰਚ ਦੁਪਹਿਰ 1:40 ਵਜੇ, ਥਰਡ ਸਟਰੀਟ S.E. C ਟ੍ਰੇਨ ਸਟੇਸ਼ਨ ‘ਤੇ ਇੱਕ ਵਿਅਕਤੀ ਨੇ ਲੜਕੀ ਤੋਂ ਪਾਣੀ ਦੀ ਬੋਤਲ ਖੋਹ ਕੇ ਉਸ ਦੇ ਮੂੰਹ ‘ਤੇ ਪਾਣੀ ਸੁੱਟਿਆ, ਉਸ ਨਾਲ ਹੱਥਾਪਾਈ ਕੀਤੀ ਅਤੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਘਟਨਾ ਤੋਂ ਬਾਅਦ, ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਇਹ ਸਭ ਵਾਇਰਲ ਵੀਡੀਓ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ।

ਪੁਲਿਸ ਦੀ ਕਾਰਵਾਈ

ਪਰਤੱਖ ਦਰਸ਼ੀਆਂ ਦੇ ਬਿਆਨਾਂ ਅਤੇ ਪੁੱਛਗਿੱਛ ਦੇ ਆਧਾਰ ‘ਤੇ, ਪੁਲਿਸ ਨੇ 31 ਸਾਲਾ ਬ੍ਰੇਡਨ ਜੋਸਫ਼ ਜੇਮਜ਼ ਨੂੰ 25 ਮਿੰਟਾਂ ਦੇ ਅੰਦਰ ਹੀ ਈਸਟ ਵਿਲੇਜ ਤੋਂ ਗ੍ਰਿਫ਼ਤਾਰ ਕਰ ਲਿਆ। ਉਸ ‘ਤੇ ਲੁੱਟ ਖੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਸ਼ੁਰੂਆਤੀ ਜਾਂਚ ਮੁਤਾਬਕ ਨਸਲੀ ਨਹੀਂ ਜਾਪਦਾ, ਪਰ ਅਸੀਂ ਹਰ ਸੰਭਾਵਨਾ ‘ਤੇ ਜਾਂਚ ਕਰ ਰਹੇ ਹਾਂ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment