ਨਸ਼ੇ ਤੋਂ ਦੁਖੀ ਪਿੰਡ ਵਾਸੀਆਂ ਨੇ 3 ਵਿਅਕਤੀਆਂ ਨੂੰ ਖੁਦ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ

TeamGlobalPunjab
2 Min Read

ਖੰਨਾ: ਸਮਰਾਲਾ ਦੇ ਪਿੰਡ ਘੁਲਾਲ ‘ਚ ਸ਼ਰੇਆਮ ਵਿਕਦੇ ਨਸ਼ੇ ਤੋਂ ਪਰੇਸ਼ਾਨ ਲੋਕਾਂ ਨੇ ਖੁਦ ਹੀ ਚੌਕਸ ਹੋ ਕੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜੋ ਬਾਹਰੋਂ ਨਸ਼ਾ ਲੈਣ ਆਏ ਸਨ। ਇਲਾਕਾ ਵਾਸੀਆਂ ਮੁਤਾਬਕ ਪਿੰਡ ਘੁਲਾਲ ਵਿੱਚ ਪਿਛਲੇ ਪੰਜ ਸਾਲਾਂ ਤੋਂ ਇੱਕ ਪਰਿਵਾਰ ਵਲੋਂ ਲਗਾਤਾਰ ਚਿੱਟੇ ਦੀ ਤਸਕਰੀ ਕੀਤੀ ਜਾ ਰਹੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਐਮਐਲਏ ਤੇ ਪੁਲਿਸ ਦੇ ਅਫਸਰ ਵੀ ਅੰਦਰ ਖਾਤੇ ਇਹਨਾਂ ਨਾਲ ਰਲੇ ਹੋਏ ਹਨ। ਉਨ੍ਹਾਂ ਵਲੋਂ ਕਿੰਨੀ ਵਾਰ ਪੁਲਿਸ ਕੋਲ ਉਸ ਵਿਅਕਤੀ ਦੀ ਸ਼ਿਕਾਇਤ ਕੀਤੀ ਗਈ ਹੈ ਤੇ ਕਿੰਨੀ ਵਾਰ ਹਲਕੇ ਦੇ ਐੱਮਐੱਲਏ ਕੋਲ ਗਏ ਪਰ ਉਸ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਹਰ ਰੋਜ਼ 200 ਤੋਂ 300 ਦੇ ਲਗਭਗ ਨੌਜਵਾਨ ਮੁੰਡੇ-ਕੁੜੀਆਂ ਰੋਜ਼ਾਨਾ ਸਾਡੇ ਪਿੰਡ ਚਿੱਟਾ ਲੈਣ ਆਉਂਦੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆਂ ਕਿ ਕਈ ਵਾਰ ਤਾਂ ਉਨ੍ਹਾਂ ਨੇ ਪੁਲਿਸ ਨੂੰ ਬੰਦੇ ਚਿੱਟੇ ਸਣੇ ਵੀ ਫੜ ਕੇ ਦਿੱਤੇ ਹਨ, ਪਰ ਪੁਲਿਸ ਗੂੰਗੀ ਤੇ ਬੋਲੀ ਬਣ ਕੇ ਬੈਠ ਜਾਂਦੀ ਹੈ। ਪਿੰਡ ਵਾਸੀਆਂ ਨੇ ਦੋ ਦਿਨ ਦਾ ਸਮਾਂ ਦਿੱਤਾ ਹੈ। ਜੇਕਰ ਪੁਲਿਸ ਨੇ ਬਣਦੀ ਕਾਰਵਾਈ ਨਾਂ ਕੀਤੀ ਤਾਂ ਉਹ ਧਰਨਾ ਦੇਣਗੇ।

ਉੱਥੇ ਹੀ ਐਸਪੀ ਖੰਨਾ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਤਿੰਨ ਵਿਅਕਤੀ ਪੁਲਿਸ ਹਿਰਾਸਤ ‘ਚ ਹਨ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੀ ਜਾਂਚ ਡੀਐਸਪੀ ਖੁਦ ਕਰ ਰਹੇ ਹਨ। ਜੋ ਵੀ ਤੱਥ ਸਾਮਣੇ ਆਉਣਗੇ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

Share This Article
Leave a Comment