SBI ਬੈਂਕ ‘ਚ ਡਕੈਤੀ: ਨਕਾਬਪੋਸ਼ ਲੁਟੇਰਿਆਂ ਨੇ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਕਰੋੜਾਂ ਰੁਪਏ ਲੁੱਟੇ

Global Team
2 Min Read

ਨਿਊਜ਼ ਡੈਸਕ:ਕਰਨਾਟਕ ਦੇ ਵਿਜੈਪੁਰ ਵਿੱਚ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਦੇਸੀ ਪਿਸਤੌਲ ਅਤੇ ਚਾਕੂਆਂ ਨਾਲ ਲੈਸ ਹੋ ਕੇ ਇੱਕ SBI ਬੈਂਕ ਵਿੱਚ ਕਥਿਤ ਤੌਰ ਤੇ ਡਕੈਤੀ ਕੀਤੀ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਬੰਨ੍ਹ ਕੇ 20 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਫਰਾਰ ਹੋ ਗਏ। ਪੁਲਿਸ ਅਨੁਸਾਰ, ਇਹ ਘਟਨਾ ਮੰਗਲਵਾਰ ਸ਼ਾਮ ਲਗਭਗ 6:30 ਵਜੇ ਵਿਜੈਪੁਰ ਜ਼ਿਲ੍ਹੇ ਦੇ ਚਾਡਚਨ ਕਸਬੇ ਵਿੱਚ ਸਥਿਤ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਵਿੱਚ ਵਾਪਰੀ। ਬੈਂਕ ਅਧਿਕਾਰੀਆਂ ਦੇ ਅੰਦਾਜ਼ੇ ਅਨੁਸਾਰ, ਲੁੱਟੇਰਿਆਂ ਨੇ ਕੁੱਲ 21 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਲਏ।

ਡਕੈਤੀ ਦੀ ਪੂਰੀ ਕਹਾਣੀ

ਪੁਲਿਸ ਅਨੁਸਾਰ, ਤਿੰਨ ਨਕਾਬਪੋਸ਼ ਬਦਮਾਸ਼ ਚਾਲੂ ਖਾਤਾ ਖੋਲ੍ਹਣ ਦੇ ਬਹਾਨੇ ਬੈਂਕ ਵਿੱਚ ਆਏ ਅਤੇ ਮੈਨੇਜ਼ਰ, ਕੈਸ਼ੀਅਰ ਅਤੇ ਹੋਰ ਕਰਮਚਾਰੀਆਂ ਨੂੰ ਪਿਸਤੌਲ ਅਤੇ ਚਾਕੂਆਂ ਨਾਲ ਧਮਕੀ ਦਿੱਤੀ। ਗਿਰੋਹ ਨੇ ਮੁਲਾਜ਼ਮਾਂ ਦੇ ਹੱਥ-ਪੈਰ ਬੰਨ੍ਹ ਦਿੱਤੇ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਉਹ ਇੱਕ ਕਰੋੜ ਤੋਂ ਵੱਧ ਦੀ ਨਕਦੀ ਅਤੇ ਲਗਭਗ 20 ਕਰੋੜ ਰੁਪਏ ਮੁੱਲ ਦੇ ਲਗਭਗ 20 ਕਿਲੋਗ੍ਰਾਮ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ।

ਪੁਲਿਸ ਐਕਸ਼ਨ ਅਤੇ ਜਾਂਚ

ਪੁਲਿਸ ਨੇ ਦੱਸਿਆ ਕਿ ਬੈਂਕ ਮੈਨੇਜ਼ਰ ਦੀ ਸ਼ਿਕਾਇਤ ‘ਤੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸ਼ੱਕੀਆਂ ਨੂੰ ਫੜਨ ਲਈ ਟੀਮਾਂ ਗਠਿਤ ਕਰ ਦਿੱਤੀਆਂ ਹਨ। ਵਿਜੈਪੁਰ ਦੇ ਪੁਲਿਸ ਨੇ ਪ੍ਰਾਇਮਰੀ ਜਾਂਚ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸ਼ੱਕੀਆਂ ਨੇ ਨਕਲੀ ਨੰਬਰ ਪਲੇਟ ਵਾਲੀ ਸੁਜੂਕੀ ਈਵੀਏ ਗੱਡੀ ਦਾ ਇਸਤੇਮਾਲ ਕੀਤਾ ਸੀ। ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮਹਾਰਾਸ਼ਟਰ ਦੇ ਪੰਧਰਪੁਰ ਵੱਲ ਚਲੇ ਗਏ। ਉਨ੍ਹਾਂ ਨੇ ਕਿਹਾ, ‘ਅੱਗੇ ਦੀ ਜਾਂਚ ਜਾਰੀ ਹੈ ਅਤੇ ਸ਼ੱਕੀਆਂ ਨੂੰ ਕਾਬੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।’

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article