ਜਲੰਧਰ ‘ਚ ਜੀਐੱਸਟੀ ਬੀ.ਕੇ ਵਿਰਦੀ ਦੇ ਘਰ ਵਿਜੀਲੈਂਸ ਦੀ ਰੇਡ

TeamGlobalPunjab
1 Min Read

ਜਲੰਧਰ : ਪਿਛਲੇ ਕਾਫ਼ੀ ਦਿਨਾਂ ਤੋਂ ਫਰਾਰ ਚੱਲ ਰਹੇ ਜੀਐੱਸਟੀ ਐਡੀਸ਼ਨਲ ਕਮਿਸ਼ਨਰ ਬੀ.ਕੇ ਵਿਰਦੀ ਦੇ ਘਰ ਅੱਜ ਵਿਜੀਲੈਂਸ ਬਿਊਰੋ ਵੱਲੋਂ ਰੇਡ ਕੀਤੀ ਗਈ ਹੈ। ਜਲੰਧਰ ਦੇ ਗੋਬਿੰਦ ਨਗਰ ਸਥਿਤ ਉਨ੍ਹਾਂ ਦੇ ਘਰ ਵਿੱਚ ਵਿਜੀਲੈਂਸ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਜੀਲੈਂਸ ਟੀਮ ਨੇ ਚਾਰੇ ਪਾਸੇ ਤੋਂ ਘਰ ਨੂੰ ਘੇਰਾ ਪਾ ਲਿਆ ਹੈ।

ਜੀਐੱਸਟੀ ਐਡੀਸ਼ਨਲ ਕਮਿਸ਼ਨਰ ਬੀ.ਕੇ ਵਿਰਦੀ ਦੇ ਖਿਲਾਫ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ ‘ਤੇ ਡਿਊਟੀ ਦੌਰਾਨ ਕਰੱਪਸ਼ਨ ਕਰਨ ਦੇ ਇਲਜ਼ਾਮ ਹਨ। ਬੀ.ਕੇ ਵਿਰਦੀ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਫਰਾਰ ਚੱਲ ਰਹੇ ਸਨ। ਅੱਜ ਵਿਜੀਲੈਂਸ ਦੀ ਟੀਮ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਸੀ ਕਿ ਬੀ.ਕੇ ਵਿਰਦੀ ਜਲੰਧਰ ਸਥਿਤ ਆਪਣੇ ਘਰ ਵਿੱਚ ਮੌਜੂਦ ਹਨ। ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਵਿਰਦੀ ਦੇ ਘਰ ਪਹੁੰਚ ਗਈ। ਖ਼ਬਰ ਲਿਖੇ ਜਾਣ ਤੱਕ ਵਿਜੀਲੈਂਸ ਦੀ ਰੇਡ ਜਾਰੀ ਹੈ।

Share this Article
Leave a comment