ਕੋਲਕਾਤਾ ਹਵਾਈ ਅੱਡੇ ‘ਤੇ ਇੰਡੀਗੋ ਜਹਾਜ਼ ਨਾਲ ਕੈਟਰਿੰਗ ਵਾਹਨ ਟਕਰਾਇਆ, ਜਾਂਚ ਜਾਰੀ

Global Team
3 Min Read

ਕੋਲਕਾਤਾ : ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਵੱਡਾ ਹਾਦਸਾ ਟਲ ਗਿਆ। ਇੱਕ ਕੇਟਰਿੰਗ ਵਾਹਨ ਇੱਕ ਖੜ੍ਹੇ ਇੰਡੀਗੋ ਏਅਰਬੱਸ ਏ320 ਜਹਾਜ਼ ਦੇ ਸੱਜੇ ਇੰਜਣ ਨਾਲ ਟਕਰਾ ਗਿਆ। ਜਹਾਜ਼ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਇਹ ਹਾਦਸਾ ਰਾਤ 9:35 ਵਜੇ ਦੇ ਕਰੀਬ ਹੋਇਆ। ਜਹਾਜ਼ ਆਪਣੇ ਨਿਰਧਾਰਤ ਪਾਰਕਿੰਗ ਖੇਤਰ ਵਿੱਚ ਖੜ੍ਹਾ ਸੀ।

ਇਸ ਦੌਰਾਨ ਇੱਕ SUV ਵਰਗੀ ਗੱਡੀ ਆਈ ਅਤੇ ਜਹਾਜ਼ ਦੇ ਸੱਜੇ ਇੰਜਣ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਏਅਰਲਾਈਨ ਇੰਜੀਨੀਅਰਾਂ ਨੇ ਤੁਰੰਤ ਨੁਕਸਾਨ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ। ਏਅਰਲਾਈਨ ਨੇ ਦੱਸਿਆ ਕਿ ਜਹਾਜ਼ ਨੂੰ ਉਦੋਂ ਤੱਕ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਦੋਂ ਤੱਕ ਉਸ ਦੀ ਚੰਗੀ ਤਰ੍ਹਾਂ ਜਾਂਚ ਅਤੇ ਜ਼ਰੂਰੀ ਮੁਰੰਮਤ ਪੂਰੀ ਨਹੀਂ ਹੋ ਜਾਂਦੀ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਜਾਂ ਸਟਾਫ਼ ਨੂੰ ਕੋਈ ਸੱਟ ਨਹੀਂ ਲੱਗੀ।

ਜ਼ਿਕਰਯੋਗ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਘਟਨਾ ਦੀ ਜਾਣਕਾਰੀ ਦਿੱਤੀ ਗਈ। ਜਹਾਜ਼ ਨੂੰ ਸੰਚਾਲਨ ਲਈ ਮਨਜ਼ੂਰੀ ਦੇਣ ਤੋਂ ਪਹਿਲਾਂ ਪੂਰੀ ਤਰ੍ਹਾਂ ਜਾਂਚ ਅਤੇ ਜ਼ਰੂਰੀ ਰੱਖ-ਰਖਾਅ ਲਈ ਜ਼ਮੀਨ ‘ਤੇ ਰੱਖਿਆ ਗਿਆ ਹੈ। ਇੰਡੀਗੋ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਲਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰੇਗੀ। ਜਹਾਜ਼ ਕੋਲਕਾਤਾ ਤੋਂ ਗੁਹਾਟੀ ਲਈ ਉਡਾਣ ਨੰਬਰ 6E 6663 ਚਲਾਉਣ ਵਾਲਾ ਸੀ। ਇੰਡੀਗੋ ਦੇ ਅਨੁਸਾਰ ਇਸ ਉਡਾਣ ਲਈ ਇੱਕ ਵਿਕਲਪਿਕ ਜਹਾਜ਼ ਦਾ ਪ੍ਰਬੰਧ ਕੀਤਾ ਗਿਆ। ਹਵਾਈ ਅੱਡੇ ‘ਤੇ ‘ਤੇ ਅਜਿਹੀਆਂ ਘਟਨਾਵਾਂ ਸੁਰੱਖਿਆ ਦੇ ਲਿਹਾਜ਼ ਨਾਲ ਗੰਭੀਰ ਮੰਨੀਆਂ ਜਾਂਦੀਆਂ ਹਨ, ਇਸ ਲਈ ਅੱਗੇ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ।

ਮਿਲੀ ਜਾਣਕਾਰੀ ਅਨੁਸਾਰ ਇੰਜਣ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਜਹਾਜ਼ ਕਈ ਦਿਨਾਂ ਲਈ ਸੇਵਾ ਤੋਂ ਬਾਹਰ ਰਹਿ ਸਕਦਾ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਟਰਿੰਗ ਵਾਹਨ ਡਰਾਈਵਰ ਨੂੰ ਡਾਕਟਰੀ ਜਾਂਚ ਲਈ ਭੇਜਿਆ ਗਿਆ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਦਸਾ ਡਰਾਈਵਰ ਦੀ ਥਕਾਵਟ ਕਾਰਨ ਹੋਇਆ ਸੀ ਜਾਂ ਇਸ ਦੀ ਵਜਾ ਕੋਈ ਨਸ਼ਾ ਸੀ । ਇਹ ਘਟਨਾ ਹਵਾਈ ਅੱਡੇ ‘ਤੇ ਸੁਰੱਖਿਆ ਅਤੇ ਸੰਚਾਲਨ ‘ਤੇ ਵੀ ਸਵਾਲ ਖੜ੍ਹੇ ਕਰ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

 

Share This Article
Leave a Comment