ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੋਪ ਫਰਾਂਸਿਸ ਨੇ ਸੰਗਤਾਂ ਨੂੰ ਦਿੱਤੀ ਵਧਾਈ

Global Team
2 Min Read

ਨਿਊਜ਼ ਡੈਸਕ: ਦੁਨੀਆਂ ਨੂੰ ਕਿਰਤ ਕਰਨ,ਵੰਡ ਛੱਕਣ ਤੇ ਨਾਮ ਜਪਣ ਦਾ ਹੋਕਾ ਦੇਕੇ ਵਿਲਖੱਣ ਤੇ ਨਿਰਾਲੇ ਸਿੱਖ ਧਰਮ ਦੀ ਸਿਰਜਣਾ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਇਸਾਈ ਧਰਮ ਦੇ ਮੁੱਖੀ ਪੋਪ ਫਰਾਂਸਿਸ ਅਤੇ ਅੰਤਰ ਧਾਰਮਿਕ ਸੰਵਾਦ ਸਭਾ ਵੈਟੀਕਨ ਨੇ ਸਿੱਖ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ 15 ਨਵੰਬਰ ਨੂੰ ਮਨਾਏ ਜਾਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਓ ਆਪਾਂ ਸਾਰੇ ਈਸਾਈ ਅਤੇ ਸਿੱਖ ਭਾਈਚਾਰੇ ਦੀ ਆਪਸੀ ਸਾਂਝ ਨੂੰ ਪਹਿਲਾਂ ਤੋਂ ਵੀ ਵੱਧ ਮਜ਼ਬੂਤ ਕਰਨ ਲਈ ਮੋਹਰੀ ਹੋ ਤੁਰੀਏ ਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਹੋ ਰਹੀ ਹਿੰਸਾ,ਯੁੱਧ ਅਤੇ ਗਰੀਬੀ ਨੂੰ ਠੱਲ ਪਾਉਣ ਲਈ ਸੰਜੀਦਾ ਹੋਈਏ।

ਸੰਸਾਰ ਵਿਚ ਭ੍ਰਿਸ਼ਟਾਚਾਰ,ਭਾਈ-ਭਤੀਜਾਵਾਦ ਅਤੇ ਗਰੀਬੀ ਕਾਰਨ ਚੰਗੇ ਭੱਵਿਖ ਦੇ ਸੁਪਨੇ ਸਾਕਾਰ ਹੋਣਾ ਅਸੰਭਵ ਹੈ। ਜਿਸ ਕਾਰਨ ਸਮਾਜ ਅੰਦਰ ਰੁੱਖਾਪਨ, ਨਿਰਾਸ਼ਾਵਾਦ ਤੇ ਨਰਾਤਮਕ ਭਾਵਨਾ ਵੱਧ ਰਹੀਆਂ ਹਨ। ਇਹਨਾਂ ਸਭ ਨੂੰ ਦੂਰ ਕਰਨ ਲਈ ਅਸੀਂ ਤੁਹਾਡੇ ਨਾਲ ਹਾਂ ਇਸ ਬਾਬਤ ਅਸੀਂ ਪੜਚੋਲ ਵੀ ਕਰਦੇ ਹਾਂ ਕਿ ਕਿਵੇਂ ਸਿੱਖ ਅਤੇ ਈਸਾਈ ਦੋਵੇ ਮਿਲ-ਜੁਲ ਕੇ ਦਲੇਰੀ,ਦ੍ਰਿੜ ਵਿਸ਼ਵਾਸ ਅਤੇ ਵਚਨਬੱਧਤਾ ਨਾਲ ਉਮੀਦ ਦੇ ਬੀਜ ਉਗਾ ਸਕਦੇ ਹਾਂ ਅਤੇ ਮਿਲਕੇ ਸ਼ਾਂਤੀ ਦੀ ਫ਼ਸਲ ਵੱਢ ਸਕਦੇ ਹਾਂ।

ਪੋਪ ਫਰਾਂਸਿਸ ਦੇ ਅਨੁਸਾਰ ਸ਼ਾਂਤੀ ਰੁਕਾਵਟਾਂ ਅਤੇ ਅਜ਼ਮਾਇਸ਼ਾਂ ਦੇ ਸਾਾਹਮਣ੍ਹੇ ਉਮੀਦ ਦੀ ਯਾਤਰਾ ਹੈ। ਸ਼ਾਂਤੀ ਜਿਵੇਂ ਕਿ ਇਤਿਹਾਸ ਗਵਾਹ ਦਿੰਦਾ ਹੈ ਉਂਦੋਂ ਹੀ ਸੰਭਵ ਹੈ ਜਦੋਂ ਨੇਕ ਇਨਸਾਨ ਨਫ਼ਰਤ ਅਤੇ ਵੰਡ ਦੀਆਂ ਚੁਣੌਤੀਆਂ ਨੂੰ ਪ੍ਰੇਮ ਅਤੇ ਅਸਲੀਅਤ ਦੇ ਮੌਕਿਆਂ ’ਚ ਬਦਲ ਕੇ ਹਿੰਮਤ ਨਾਲ ਆਪਣੀ ਕਹਿ ਤੇ ਕਰਨੀ ਦੇ ਖਰ੍ਹੇ ਰਹਿਣਗੇ। ਉਮੀਦ ਸੁਨਹਿਰੀ ਭੱਵਿਖ ਲਈ ਇੱਕ ਮਜ਼ਬੂਤ ਨੀਂਹ ਹੈ। ਇਹ ਸਾਨੂੰ ਦ੍ਰਿੜਤਾ,ਧੀਰਜ ਅਤੇ ਲਗਨ ਨਾਲ ਆਪਣੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਤਸ਼ਾਹਿਤ ਕਰਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment