ਨਿਊਜ਼ ਡੈਸਕ: ਵਰੁਣ ਧਵਨ ਅਤੇ ਨਤਾਸ਼ਾ ਦਲਾਲ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਦੋਵਾਂ ਦਾ ਵਿਆਹ ਅਲੀਬਾਗ ਦੇ ਮੈਂਸ਼ਨ ਹਾਊਸ ਰਿਜ਼ਾਰਟ ਵਿੱਚ ਹੋਇਆ। ਕੋਵਿਡ-19 ਨੂੰ ਵੇਖਦੇ ਹੋਏ ਬਾਲੀਵੁਡ ਦੇ ਕੁਝ ਚੋਣਵੇਂ ਲੋਕਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ ਪਰ ਇਸ ਵਿਚਾਲੇ ਖਬਰ ਹੈ ਕਿ ਵਰੁਣ ਜਲਦ ਹੀ ਆਪਣੀ ਵਿਆਹ ਦੀ ਰਿਸੈਪਸ਼ਨ ਵੀ ਦੇਣ ਵਾਲੇ ਹਨ। ਰਿਪੋਰਟਾਂ ਦੀ ਮੰਨੀਏ ਵਰੁਣ ਧਵਨ ਆਪਣੇ ਵਿਆਹ ਦੀ ਆਲੀਸ਼ਾਨ ਰਿਸੈਪਸ਼ਨ ਦੋ ਫਰਵਰੀ ਨੂੰ ਮੁੰਬਈ ਦੇ ਇਕ ਫਾਈਵ ਸਟਾਰ ਹੋਟਲ ਵਿਚ ਦੇਣ ਵਾਲੇ ਹਨ।
ਐਤਵਾਰ ਯਾਨੀ 24 ਜਨਵਰੀ ਨੂੰ ਵਰੁਣ ਤੇ ਨਤਾਸ਼ਾ ਨੇ ਪਰਿਵਾਰ ਦੇ ਕਰੀਬੀ ਦੋਸਤਾਂ ਦੀ ਹਾਜ਼ਰੀ ‘ਚ 7 ਫੇਰੇ ਲਏ। ਵਰੁਣ ਧਵਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਵਰੁਣ ਨੇ ਕੈਪਸ਼ਨ ‘ਚ ਲਿਖਿਆ ਜ਼ਿੰਦਗੀ ਭਰ ਦਾ ਪਿਆਰ ਅੱਜ ਆਫਿਸ਼ੀਅਲ ਹੋ ਗਿਆ।
View this post on Instagram
ਦੱਸਣਯੋਗ ਹੈ ਕਿ ਵਰੁਣ ਅਤੇ ਨਤਾਸ਼ਾ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ਦੋਵੇਂ ਸਕੂਲ ਦੇ ਦਿਨਾਂ ਤੋਂ ਇਕ ਦੂਜੇ ਨੂੰ ਜਾਣਦੇ ਸਨ। ਨਤਾਸ਼ਾ ਇੱਕ ਫੈਸ਼ਨ ਡਿਜ਼ਾਈਨਰ ਹੈ, ਉਨ੍ਹਾਂ ਨੇ ਆਪਣੇ ਵਿਆਹ ‘ਚ ਖ਼ੁਦ ਦੇ ਡਿਜ਼ਾਈਨ ਕੀਤੇ ਹੋਏ ਆਊਟਫਿੱਟ ਹੀ ਪਹਿਨੇ ਸਨ।
ਇਸ ਤੋਂ ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਵਰੁਣ ਤੇ ਨਤਾਸ਼ਾ ਦੇ ਵਿਆਹ ਦੀ ਰਿਸੈਪਸ਼ਨ 26 ਜਨਵਰੀ ਨੂੰ ਹੋਵੇਗੀ ਪਰ ਮੰਨਿਆ ਜਾ ਰਿਹਾ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਹਾੜਾ ਹੋਣ ਕਾਰਨ ਪਰਿਵਾਰ ਨੇ ਰਿਸੈਪਸ਼ਨ ਪਾਰਟੀ ਦੀ ਤਰੀਕ ਵਿੱਚ ਬਦਲਾਅ ਕੀਤੇ ਹਨ।
ਵਰੁਣ ਤੇ ਨਤਾਸ਼ਾ ਦੇ ਵਿਆਹ ਦੇ ਸਮਾਗਮ 22 ਜਨਵਰੀ ਤੋਂ ਸ਼ੁਰੂ ਹੋਏ ਸੀ। ਅਲੀਬਾਗ ਦੇ ਰਿਜ਼ਾਰਟ ਵਿੱਚ ਹੀ ਅਦਾਕਾਰ ਦੀ ਬੈਚਲਰ ਪਾਰਟੀ ਅਤੇ ਇਸ ਤੋਂ ਬਾਅਦ ਮਹਿੰਦੀ ਹਲਦੀ ਤੇ ਸੰਗੀਤ ਸੈਰੇਮਨੀ ਵਰਗੇ ਪ੍ਰੋਗਰਾਮ ਹੋਏ।
View this post on Instagram