ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਵਰੁਣ ਧਵਨ ਦੇ ਨਾਲ ਵਿਆਹ ਤੋਂ ਪਹਿਲਾਂ ਇਕ ਹਾਦਸਾ ਵਾਪਰ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਅਦਾਕਾਰ ਵੈਡਿੰਗ ਵੈਨਿਊ ਯਾਨੀ ਪੈਲੇਸ ਵੱਲ ਜਾ ਰਹੇ ਸਨ, ਉਦੋਂ ਉਨ੍ਹਾਂ ਦੀ ਕਾਰ ਦਾ ਮਾਮੂਲੀ ਜਿਹਾ ਐਕਸੀਡੈਂਟ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਵਰੁਣ ਧਵਨ ਦੇ ਨਾਲ ਉਨ੍ਹਾਂ ਦੇ ਦੋਸਤ ਮੌਜੂਦ ਸਨ ਹਾਲਾਂਕਿ ਇਸ ਦੌਰਾਨ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਤੇ ਵਰੁਣ ਵੀ ਸੁਰੱਖਿਅਤ ਹੈ।
ਦੱਸਣਯੋਗ ਹੈ ਕਿ ਵਰੁਣ ਧਵਨ ਤੇ ਨਤਾਸ਼ਾ ਦਲਾਲ ਅੱਜ ਯਾਨੀ 24 ਜਨਵਰੀ ਨੂੰ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ।
ਹਾਲ ਹੀ ਵਿਚ ਵਰੁਣ ਤੇ ਨਤਾਸ਼ਾ ਦੇ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ ਤੇ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਹਨ।ਇਹ ਵੀ ਦੱਸ ਦਈਏ ਵਰੁਣ ਅਤੇ ਨਤਾਸ਼ਾ ਦਾ ਵਿਆਹ ਬੀਤੇ ਸਾਲ 2020 ਵਿੱਚ ਹੋਣਾ ਸੀ, ਪਰ ਕੋਰੋਨਾ ਵਾਇਰਸ ਕਾਰਨ ਇਹ ਵਿਆਹ ਮੁਲਤਵੀ ਕਰ ਦਿੱਤਾ ਗਿਆ।