ਨਿਊਜ਼ ਡੈਸਕ: ਅਮਰੀਕਾ ‘ਚ ਹਿੰਦੂ ਮੰਦਿਰਾਂ ‘ਤੇ ਹਮਲਿਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਸੈਕਰਾਮੈਂਟੋ ਵਿੱਚ BAPS ਮੰਦਿਰ ਵਿੱਚ ਭੰਨਤੋੜ ਕੀਤੀ ਗਈ ਹੈ। ਕੱਟੜਪੰਥੀਆਂ ਨੇ ਇਸ ਦੀਆਂ ਕੰਧਾਂ ‘ਤੇ ਹਿੰਦੂ ਵਿਰੋਧੀ ਸੰਦੇਸ਼ ਲਿਖ ਕੇ ਮੰਦਿਰ ਦੀ ਭੰਨਤੋੜ ਕੀਤੀ। ਕੱਟੜਪੰਥੀਆਂ ਨੇ ਮੰਦਿਰ ਦੀਆਂ ਕੰਧਾਂ ‘ਤੇ ਹਿੰਦੂ ਵਾਪਿਸ ਜਾਓ ਦੇ ਨਾਅਰੇ ਲਿਖੇ ਹਨ। ਇਸ ਘਟਨਾ ਨੇ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਚ ਰਹਿਣ ਵਾਲੇ ਹਿੰਦੂਆਂ ਵਿਚ ਡਰ ਪੈਦਾ ਕਰ ਦਿੱਤਾ ਹੈ। ਅਮਰੀਕਾ ਵਿੱਚ ਇਸੇ ਮਹੀਨੇ ਸਵਾਮੀ ਨਰਾਇਣ ਮੰਦਿਰ (US Swami Nrayayan Temple Vandalized) ਵਿੱਚ ਭੰਨਤੋੜ ਦੀ ਇਹ ਦੂਜੀ ਘਟਨਾ ਹੈ।
ਸੈਕਰਾਮੈਂਟੋ ਕਾਉਂਟੀ ਦੇ ਪੁਲਿਸ ਅਧਿਕਾਰੀ ‘ਨਫ਼ਰਤ ਅਪਰਾਧ’ ਦੀ ਜਾਂਚ ਕਰ ਰਹੇ ਹਨ। BAPS ਸ਼੍ਰੀ ਸਵਾਮੀਨਾਰਾਇਣ ਮੰਦਿਰ ਰੈਂਚੋ ਕੋਰਡੋਵਾ ਖੇਤਰ ਵਿੱਚ ਆਰਮਸਟ੍ਰਾਂਗ ਐਵੇਨਿਊ ਉੱਤੇ ਸਥਿਤ ਹੈ। ਇਹ ਸੈਕਰਾਮੈਂਟੋ ਮਾਥਰ ਹਵਾਈ ਅੱਡੇ ਦੇ ਬਿਲਕੁਲ ਉੱਤਰ ਵਿੱਚ ਸਥਿਤ ਹੈ। ਮੰਦਿਰ ਦੇ ਬਾਹਰ ਬੋਰਡ ‘ਤੇ ‘ਹਿੰਦੂ ਗੋ ਬੈਕ’ ਲਿਖਿਆ ਹੋਇਆ ਸੀ। ਪਾਰਕਿੰਗ ਦੇ ਸਾਹਮਣੇ ਲੱਗੇ ਸਾਈਨ ਬੋਰਡ ‘ਤੇ ਭਾਰਤ ਸਰਕਾਰ ਦਾ ਜ਼ਿਕਰ ਕਰਦੀ ਟਿੱਪਣੀ ਲਿਖੀ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੱਟੜਪੰਥੀਆਂ ਨੇ ਮੰਦਿਰ ਨਾਲ ਜੁੜੀ ਪਾਣੀ ਦੀ ਲਾਈਨ ਵੀ ਕੱਟ ਦਿੱਤੀ। ਇਹ ਹਮਲੇ ਅਜਿਹੇ ਸਮੇਂ ‘ਚ ਹੋ ਰਹੇ ਹਨ ਜਦੋਂ ਪੀਐਮ ਮੋਦੀ ਹਾਲ ਹੀ ‘ਚ ਅਮਰੀਕਾ ਦੌਰੇ ‘ਤੇ ਗਏ ਸਨ। ਇਸ ਤੋਂ ਪਹਿਲਾਂ ਵੀ ਕੱਟੜਪੰਥੀਆਂ ਵਲੋਂ ਅਮਰੀਕਾ ਅਤੇ ਕੈਨੇਡਾ ਵਿਚ ਹਿੰਦੂ ਮੰਦਿਰਾਂ ‘ਤੇ ਅਜਿਹੇ ਹਮਲੇ ਕੀਤੇ ਜਾ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।