ਅਮਰੀਕਾ ਦੇ ਗੁਰੂਘਰ ‘ਤੇ ਲਗਾਤਾਰ ਹੋ ਰਹੇ ਨੇ ਹਮਲੇ, ਸੁਰੱਖਿਆ ਘੇਰਾ ਬਣਾਉਣ ਲਈ GoFundMe ਮੁਹਿੰਮ ਸ਼ੁਰੂ

Prabhjot Kaur
2 Min Read

ਸ਼ਾਰਲਟ: ਅਮਰੀਕਾ ਦੇ ਨੋਰਥ ਕੈਰੋਲਾਈਨਾ ਸੂਬੇ ‘ਚ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ‘ਤੇ ਪਿਛਲੇ ਕੁਝ ਮਹੀਨੇ ਦੌਰਾਨ ਕਈ ਹਮਲੇ ਹੋ ਚੁੱਕੇ ਹਨ। ਇੱਕ ਵਾਰ ਫਿਰ ਗੁਰੂ ਘਰ ਦੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ, ਗੁਰੂ ਘਰ ਦੀਆਂ ਬਾਰੀਆਂ ਅਤੇ ਇਕ ਵਾਰ ਸੀ.ਸੀ.ਟੀ.ਵੀ. ਕੈਮਰੇ ਤੇ ਲਾਈਟਾਂ ਟੁੱਟੀਆਂ ਹੋਈਆਂ ਸਨ। ਹਿੰਸਾ ਦੀਆਂ ਕਈ ਵਾਰਦਾਤਾਂ ਤੋਂ ਬਾਅਦ ਅਮਰੀਕਾ ਵਸਦੇ ਸਿੱਖ ਆਪਣੀ ਸੁਰੱਖਿਆ ਨੂੰ ਲੈ ਕੇ ਪਰੇਸ਼ਾਨ ਨਜ਼ਰ ਆ ਰਹੇ ਹਨ। ਇਸ ਗੱਲ ਦਾ ਬਚਾਅ ਰਿਹਾ ਕਿ ਗੁਰੂ ਘਰ ‘ਤੇ ਹੋਏ ਹਮਲਿਆਂ ਦੌਰਾਨ ਕੋਈ ਵੀ ਮੌਜੂਦ ਨਹੀਂ ਸੀ ਅਤੇ ਕਿਸੇ ਨੂੰ ਕੋਈ ਸੱਟ ਫੇਟ ਨਹੀਂ ਲੱਗੀ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਪਾਲ ਸਿੰਘ ਨੇ ਕਿਹਾ ਕਿ ਗੁਰੂ ਘਰ ਹਰ ਧਰਮ ਦੇ ਲੋਕਾਂ ਲਈ ਖੁੱਲਾ ਹੁੰਦਾ ਹੈ ਪਰ ਪਿਛਲੇ ਸਮੇਂ ਦੌਰਾਨ ਵਾਪਰੀ ਘਟਨਾ ਕਾਰਨ ਸੰਗਤ ‘ਤੇ ਵੀ ਨਜ਼ਰ ਰੱਖਣੀ ਪੈ ਰਹੀ ਹੈ। ਗੁਰਦੁਆਰਾ ਸਾਹਿਬ ‘ਚ ਆਮ ਤੌਰ ‘ਤੇ ਐਤਵਾਰ ਨੂੰ ਹੀ ਸੰਗਤ ਇਕੱਠੀ ਹੁੰਦੀ ਹੈ ਜਦੋਂ ਨੌਜਵਾਨਾਂ ਲਈ ਕਲਾਸਾਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।

ਉੱਥੇ ਹੀ ਦੂਜੇ ਪਾਸੇ ਪੁਲਿਸ ਵੱਲੋਂ ਹੁਣ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਅਤੇ ਨਾਂ ਹੀ ਇਹ ਦੱਸਿਆ ਗਿਆ ਹੈ ਕਿ ਇਨ੍ਹਾਂ ਘਟਨਾਵਾਂ ਦੀ ਨਸਲੀ ਨਫ਼ਰਤ ਦੇ ਨਜ਼ਰੀਏ ਤੋਂ ਪੜਤਾਲ ਕੀਤੀ ਜਾ ਰਹੀ ਹੈ ਜਾਂ ਨਹੀਂ। ਗੁਰੂ ਘਰ ਦੁਆਲੇ ਸੁਰੱਖਿਆ ਘੇਰਾ ਖੜਾ ਕਰਨ ਲਈ ਗੋਫੰਡ ਮੀ ਪੇਜ ਸਥਾਪਤ ਕੀਤਾ ਗਿਆ ਹੈ ਜਿਸ ਰਾਹੀਂ 60 ਹਜਾਰ ਡਾਲਰ ਇਕੱਤਰ ਕਰਨ ਦਾ ਟੀਚਾ ਰੱਖਿਆ ਗਿਆ ਹੈ।

- Advertisement -

Share this Article
Leave a comment