ਦੇਹਰਾਦੂਨ : ਉੱਤਰਾਖੰਡ ਦੇ ਕੈਬਨਿਟ ਮੰਤਰੀ ਸਤਪਾਲ ਮਹਾਰਾਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਵਿਭਾਗੀ ਜਾਣਕਾਰੀ ਅਨੁਸਾਰ ਸਤਪਾਲ ਮਹਾਰਾਜ ਦੇ ਨਾਲ ਉਨ੍ਹਾਂ ਦੇ ਦੋਵੇਂ ਬੇਟੇ, ਨੂੰਹ ਅਤੇ ਸਟਾਫ ਦੇ ਸਟਾਫ਼ ਮੈਂਬਰਾਂ ਸਮੇਤ 22 ਜਣਿਆਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਸੂਬੇ ਦੇ ਮੁੱਖ ਸਕੱਤਰ ਉੱਤਪਲ ਕੁਮਾਰ ਸਿੰਘ ਨੇ ਕੀਤੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਮੰਤਰੀ ਅਮ੍ਰਿਤਾ ਰਾਵਤ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅੱਜ ਰਿਸ਼ੀਕੇਸ਼ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਹੈ।
ਬੀਤੇ ਸ਼ੁੱਕਰਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ ‘ਚ ਸਤਪਾਲ ਮਹਾਰਾਜ ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਸਮੇਤ ਹੋਰ ਵੀ ਬਹੁਤ ਸਾਰੇ ਮੰਤਰੀ, ਮੁੱਖ ਸਕੱਤਰ ਉਤਪਾਲ ਕੁਮਾਰ ਸਿੰਘ ਅਤੇ ਸਰਕਾਰ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਅਜਿਹੀ ‘ਚ ਕੈਬਨਿਟ ਦੇ ਸਾਰੇ ਮੰਤਰੀਆਂ ‘ਤੇ ਕੁਆਰੰਟੀਨ ਦੀ ਤਲਵਾਰ ਲਟਕ ਗਈ ਹੈ।
ਉਤਰਾਖੰਡ ਵਿੱਚ ਅੱਜ ਕੋਰੋਨਾ ਦੇ 53 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸੂਬੇ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦਾ ਅੰਕੜਾ ਵੱਧ 802 ਹੋ ਗਿਆ ਹੈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਅੱਜ ਦੇਹਰਾਦੂਨ ਵਿਚ 25, ਹਰਿਦੁਆਰ ਵਿਚ 15, ਪਉੜੀ ਵਿਚ 6, ਉੱਤਰਕਾਸ਼ੀ ਵਿਚ 6 ਅਤੇ ਰੁਦਰਪ੍ਰਯਾਗ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ। ਸੂਬੇ ‘ਚ ਅਜੇ ਵੀ 692 ਐਕਟਿਵ ਕੇਸ ਹਨ। ਨੈਨੀਤਾਲ ਵਿੱਚ 229 ਅਤੇ ਦੇਹਰਾਦੂਨ ਵਿੱਚ 210 ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।