ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਕੇਂਦਰ ਵੱਲੋਂ ਮਨੋਜ ਪਰੀਦਾ ਨੂੰ ਨੈਸ਼ਨਲ ਅਥਾਰਟੀ ਕੈਮੀਕਲ ਵੇਪੰਜ਼ ਕਨਵੈਨਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਰੀਦਾ ਨੂੰ ਤਰੱਕੀ ਦਿੱਤੀ ਗਈ ਹੈ ਅਤੇ ਦਿੱਲੀ ਵਿਚ ਇਸ ਅਹੁਦੇ ਤੇ ਤਾਇਨਾਤ ਕੀਤਾ ਗਿਆ ਹੈ।
ਤਬਾਦਲੇ ਤੋਂ ਬਾਅਦ ਪਹਿਲੀ ਪ੍ਰਤੀਕਿਰਿਆ ਦਿੰਦੇ ਹੋਏ ਮਨੋਜ ਪਰੀਦਾ ਨੇ ਕਿਹਾ ਮੈਂ ਭਾਰਤ ਸਰਕਾਰ ਦੇ ਸਕੱਤਰ ਪੱਧਰ ਤੇ ਸੇਵਾ ਕਰਨ ਦਾ ਮੌਕਾ ਹਾਸਲ ਕਰਕੇ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਜਦੋਂ ਮੈਂ ਜਾ ਰਿਹਾ ਹਾਂ ਉਸ ਸਮੇਂ ਚੰਡੀਗੜ੍ਹ ਵਿੱਚ ਕਰੋਨਾ ਕਾਬੂ ਹੇਠ ਹੈ।
ਦੱਸ ਦੇਈਏ ਕਿ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਦਾ ਚੰਡੀਗੜ੍ਹ ਵਿੱਚ ਅਜੇ ਵੀ 8 ਮਹੀਨੇ ਦਾ ਕਾਰਜਕਾਲ ਬਾਕੀ ਸੀ। ਉਹਨਾਂ ਦੀ ਪ੍ਰਮੋਸ਼ਨ ਲਟਕੀ ਹੋਈ ਸੀ, ਜਿਸ ਕਾਰਨ ਟਰਾਂਸਫਰ ਦੀ ਪਹਿਲਾਂ ਵੀ ਕਈ ਵਾਰ ਚਰਚਾ ਹੋਈ ਸੀ । ਮਨੋਜ ਪਰੀਦਾ ਏਜੀਐਮਯੂਟੀ ਕੈਡਰ ਦੇ 1986 ਬੈਚ ਦੇ ਆਈਏਐਸ ਅਧਿਕਾਰੀ ਹਨ। ਵੀਪੀ ਸਿੰਘ ਬਦਨੌਰ ਦਾ ਕਾਰਜਕਾਲ ਵੀ ਸਤੰਬਰ ਵਿੱਚ 3 ਮਹੀਨੇ ਬਾਅਦ ਪੂਰਾ ਹੋਣ ਜਾ ਰਿਹਾ ਹੈ।