ਐੱਚ-1ਬੀ ਲਈ ਜਲਦ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ’ਚ ਵਿੱਤੀ ਸਾਲ 2023 ਲਈ ਐੱਚ-1ਬੀ ਵੀਜ਼ਾ ਲਈ ਰਜਿਸਟ੍ਰੇਸ਼ਨ 1 ਮਾਰਚ ਤੋਂ ਸ਼ੁਰੂ ਹੋਵੇਗੀ। ਰਜਿਸਟ੍ਰੇਸ਼ਨ ਕਰਵਾਉਣ ਦੀ ਮਿਆਦ 18 ਦਿਨ ਲਈ ਹੀ ਖੁੱਲ੍ਹੀ ਰਹੇਗੀ, ਜਿਸ ਦੌਰਾਨ ਆਨਲਾਈਨ ਐੱਚ-1ਬੀ ਰਜਿਸਟ੍ਰੇਸ਼ਨ ਦੀ ਵਰਤੋਂ ਕਰਕੇ ਆਪਣੀ ਰਜਿਸਟ੍ਰੇਸ਼ਨ ਨੂੰ ਪੂਰਾ ਕਰਨ ਅਤੇ ਜਮ੍ਹਾਂ ਕਰਾਇਆ ਜਾ ਸਕੇਗਾ।

ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਵੱਲੋਂ ਜਾਰੀ ਬਿਆਨ ਵਿੱਚ ਵਿਭਾਗ ਨੇ ਕਿਹਾ ਕਿ ਵਿੱਤੀ ਸਾਲ 2023 ਐੱਚ-1ਬੀ ਕੈਪ ਲਈ ਜਮ੍ਹਾਂ ਕੀਤੀ ਗਈ ਹਰੇਕ ਰਜਿਸਟ੍ਰੇਸ਼ਨ ਲਈ ਇੱਕ ਪੁਸ਼ਟੀਕਰਨ ਨੰਬਰ ਦਿੱਤਾ ਜਾਵੇਗਾ। ਇਹ ਨੰਬਰ ਸਿਰਫ਼ ਰਜਿਸਟ੍ਰੇਸ਼ਨ ਨੂੰ ਟਰੈਕ ਕਰਨ ਲਈ ਵਰਤਿਆ ਜਾ ਸਕੇਗਾ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਐੱਚ-1ਬੀ ਕੈਪ-ਵਿਸ਼ਾ ਪਟੀਸ਼ਨਰ ਨੂੰ ਰਜਿਸਟ੍ਰੇਸ਼ਨ ਲਈ 10 ਡਾਲਰ ਫੀਸ ਦਾ ਭੁਗਤਾਨ ਕਰਨਾ ਪਵੇਗਾ।

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਆਪਣੀ ਰਜਿਸਟ੍ਰੇਸ਼ਨ ਜਮ੍ਹਾਂ ਕਰਾਉਣ ਵਾਲੇ ਯੋਗ ਪਟੀਸ਼ਨਰ ਇੱਕ ਰਜਿਸਟਰੈਂਟ ਖਾਤੇ ਦੀ ਵਰਤੋਂ ਕਰਨਗੇ। ਇਸਦੇ ਨਾਲ ਹੀ 21 ਫਰਵਰੀ ਨੂੰ ਦੁਪਹਿਰ ਤੋਂ ਰਜਿਸਟਰ ਕਰਨ ਵਾਲੇ ਨਵੇਂ ਖਾਤੇ ਬਣਾਉਣ ਦੇ ਯੋਗ ਹੋਣਗੇ।

- Advertisement -

ਦੱਸਣਯੋਗ ਹੈ ਕਿ ਐੱਚ-1ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ। ਤਕਨੀਕੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਇਸ ’ਤੇ ਨਿਰਭਰ ਕਰਦੀਆਂ ਹਨ।

Share this Article
Leave a comment