ਯੂਬਾ ਸਿਟੀ : ਯੂਬਾ ਸਿਟੀ ‘ਚ ਇਕ ਹੋਰ ਪੰਜਾਬੀ ਟਰੱਕ ਡਰਾਇਵਰ ਦੀ ਮੌਤ ਦੀ ਖ਼ਬਰ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 36 ਸਾਲਾ ਨੌਜਵਾਨ ਹਰਿਮੰਦਰ ਸਿੰਘ ਧਾਲੀਵਾਲ ਜੋ ਪੇਸ਼ੇ ਵਜੋਂ ਟਰੱਕ ਡਰਾਈਵਰ ਸੀ। ਧਾਲੀਵਾਲ ਵਾਸ਼ਿੰਗਟਨ ਪ੍ਰਾਂਤ ‘ਚ ਸਾਮਾਨ ਲੈ ਕੇ ਗਿਆ ਸੀ । ਉੱਥੇ ਦੀ ਦੱਖਣੀ ਬੈਂਟਨ ਕਾਉਂਟੀ ਵਿੱਚ ਪੈਂਦੇ ਹਾਈ-ਵੇਅ ਨੰਬਰ 14 ਦੀ ਸੜਕ ‘ਤੇ ਉਸ ਦਾ ਟਰੱਕ ਅਚਾਨਕ ਪਲਟ ਗਿਆ ਤੇ ਟਰੱਕ ਡਰਾਈਵਰ ਹਰਮਿੰਦਰ ਸਿੰਘ ਧਾਲੀਵਾਲ ਦੀ ਮੌਕੇ ਤੇ ਹੀ ਮੌਤ ਹੋ ਗਈ ।
ਇਹ ਟਰੱਕ ਕਿਵੇਂ ਪਲਟਿਆ ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ । ਇਹ ਟਰੱਕ ਸਥਾਨਕ ਪੰਜਾਬੀਆਂ ਵੱਲੋਂ ਚਲਾਈ ਜਾ ਰਹੀ ਇੱਕ ਮਸ਼ਹੂਰ ਟਰੱਕ ਕੰਪਨੀ ਦਾ ਸੀ ।ਆਪਣੀ ਜਾਨ ਗਵਾਉਣ ਵਾਲੇ ਇਸ ਨੌਜਵਾਨ ਦਾ ਪਿਛੋਕੜ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਾਣਕੀ ਨਾਲ ਦੱਸਿਆ ਜਾ ਰਿਹਾ ਹੈ।