ਅਮਰੀਕਾ ਨੇ ਹੋਰਮੁਜ਼ ਦੀ ਨਾਕਾਬੰਦੀ ਦਾ ਕੀਤਾ ਐਲਾਨ; ਟਰੰਪ ਨੇ ਕਿਹਾ – ਹੁਣ ਕਿਸੇ ਵੀ ਜਹਾਜ਼ ਨੂੰ ਆਉਣ – ਜਾਣ ਨਹੀਂ ਦੇਵਾਂਗੇ

Global Team
2 Min Read

ਅਮਰੀਕਾ : ਇਸਲਾਮਾਬਾਦ ਗੱਲਬਾਤ ਦੇ ਬੇਨਤੀਜਾ ਰਹਿਣ ਤੋਂ ਬਾਅਦ ਵੱਡਾ ਕਦਮ ਚੁੱਕਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਹੋਰਮੁਜ਼ ਵਿੱਚ ਆਪਣੀ ਫੌਜ ਉਤਾਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮਝੌਤਾ ਹੋਵੇ ਜਾਂ ਨਾ ਹੋਵੇ, ਮੇਰੇ ਲਈ ਹੋਰਮੁਜ਼ ਨੂੰ ਸੁਰੱਖਿਅਤ ਕਰਨਾ ਜ਼ਰੂਰੀ ਹੈ। ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਅਮਰੀਕੀ ਜਲ ਸੈਨਾ ਹੋਰਮੁਜ਼ ਜਲਡਮਰੂਮੱਧ ਵਿੱਚ ਦਾਖਲ ਹੋਣ ਜਾਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਵਾਲੇ ਸਾਰੇ ਜਹਾਜ਼ਾਂ ਦੀ ਤੁਰੰਤ ਪ੍ਰਭਾਵ ਨਾਲ ਨਾਕੇਬੰਦੀ ਸ਼ੁਰੂ ਕਰ ਦੇਵੇਗੀ।

ਹੁਣ ਜਲ ਸੈਨਾ ਅੰਤਰਰਾਸ਼ਟਰੀ ਪਾਣੀਆਂ ਵਿੱਚ ਉਨ੍ਹਾਂ ਜਹਾਜ਼ਾਂ ਨੂੰ ਵੀ ਰੋਕੇਗੀ ਜਿਨ੍ਹਾਂ ਨੇ ਈਰਾਨ ਨੂੰ ਟੋਲ ਦਾ ਭੁਗਤਾਨ ਕੀਤਾ ਹੈ। ਦੱਸ ਦੇਈਏ ਕਿ ਟਰੰਪ ਨੇ ਇਹ ਐਲਾਨ ਪਾਕਿਸਤਾਨ ਵਿੱਚ ਹੋਈ ਅਮਰੀਕਾ-ਈਰਾਨ ਸ਼ਾਂਤੀ ਵਾਰਤਾ ਦੇ ਬੇਸਿੱਟਾ ਰਹਿਣ ਤੋਂ ਬਾਅਦ ਕੀਤਾ ਹੈ। ਅਮਰੀਕੀ ਨਾਕੇਬੰਦੀ ਦੇ ਐਲਾਨ ਨਾਲ ਗਲੋਬਲ ਐਨਰਜੀ ਮਾਰਕੀਟ ਅਤੇ ਤੇਲ, ਕੁਦਰਤੀ ਗੈਸ ਅਤੇ ਉਸ ਨਾਲ ਜੁੜੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਹੋਰ ਜ਼ਿਆਦਾ ਅਸਥਿਰਤਾ ਆਉਣ ਦਾ ਖਦਸ਼ਾ ਹੈ।

ਅਮਰੀਕੀ ਫੌਜ ਨੇ ਕਿਹਾ ਹੈ ਕਿ ਉਹ ਕੁਝ ਹੀ ਘੰਟਿਆਂ ਵਿੱਚ (ਸੋਮਵਾਰ ਨੂੰ) ਹੋਰਮੁਜ਼ ਜਲਡਮਰੂਮੱਧ ਵਿੱਚ ਸਾਰੀਆਂ ਈਰਾਨੀ ਬੰਦਰਗਾਹਾਂ ਦੀ ਨਾਕੇਬੰਦੀ ਸ਼ੁਰੂ ਕਰ ਦੇਵੇਗੀ। ਅਮਰੀਕੀ ਫੌਜ ਦੇ ਸੈਂਟਰਲ ਕਮਾਂਡ (CENTCOM) ਨੇ ਕਿਹਾ ਹੈ ਕਿ ਉਹ 13 ਅਪ੍ਰੈਲ ਤੋਂ ਈਰਾਨ ਦੀਆਂ ਸਾਰੀਆਂ ਬੰਦਰਗਾਹਾਂ ਵਿੱਚ ਆਉਣ-ਜਾਣ ਵਾਲੇ ਸਮੁੰਦਰੀ ਜਹਾਜ਼ਾਂ ‘ਤੇ ਨਾਕੇਬੰਦੀ ਲਾਗੂ ਕਰੇਗੀ। ਇਹ ਕਾਰਵਾਈ ਰਾਸ਼ਟਰਪਤੀ ਦੇ ਹੁਕਮਾਂ ਅਨੁਸਾਰ ਸ਼ੁਰੂ ਹੋਵੇਗੀ।

CENTCOM ਦੇ ਮੁਤਾਬਕ, ਇਹ ਨਾਕੇਬੰਦੀ ਸਾਰੇ ਦੇਸ਼ਾਂ ਦੇ ਜਹਾਜ਼ਾਂ ‘ਤੇ ਬਰਾਬਰ ਰੂਪ ਵਿੱਚ ਲਾਗੂ ਹੋਵੇਗੀ, ਜੋ ਈਰਾਨ ਦੀਆਂ ਬੰਦਰਗਾਹਾਂ ਜਾਂ ਤੱਟਵਰਤੀ ਇਲਾਕਿਆਂ ਵਿੱਚ ਦਾਖਲ ਹੋਣਗੇ ਜਾਂ ਉੱਥੋਂ ਨਿਕਲਣਗੇ। ਹਾਲਾਂਕਿ, ਉਸਨੇ ਸਪੱਸ਼ਟ ਕੀਤਾ ਹੈ ਕਿ ਹੋਰਮੁਜ਼ ਜਲਡਮਰੂਮੱਧ ਰਾਹੀਂ ਗੈਰ-ਈਰਾਨੀ ਬੰਦਰਗਾਹਾਂ ਵੱਲ ਜਾਣ ਵਾਲੇ ਜਹਾਜ਼ਾਂ ਦੀ ਆਵਾਜਾਈ ਨਹੀਂ ਰੋਕੀ ਜਾਵੇਗੀ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

 

Share This Article
Leave a Comment