ਯੂਬਾ ਸਿਟੀ(ਕੈਲੀਫੋਰਨੀਆਂ): ਬੀਤੇ ਦਿਨ ਸ਼ਹਿਰੋਂ ਬਾਹਰ ਹਾਈਵੇ ਨੰਬਰ 20 ‘ਤੇ ਹੋਏ ਇਕ ਸੜਕ ਹਾਦਸੇ ‘ਚ ਦੋ ਸਥਾਨਕ ਪੰਜਾਬੀਆਂ ਦੀ ਦਰਦਨਾਕ ਮੌਤ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਦੋਵੇਂ ਰਿਸ਼ਤੇ ‘ਚ ਤਾਇਆ-ਭਤੀਜਾ ਸਨ। ਦੋਵੇਂ ਇਕ ਵਾਹਨ ‘ਤੇ ਬੈਠ ਕੇ ਕਿਸੇ ਕਾਰ-ਮਿਸਤਰੀ ਦੇ ਕੋਲ ਜਾ ਰਹੇ ਸਨ।
ਹਾਦਸੇ ‘ਚ ਮਰਨ ਵਾਲੇ 20 ਸਾਲਾ ਨੌਜਵਾਨ ਦਾ ਨਾਂ ਸੁੱਖ ਜੋਤ ਸਿੰਘ ਢਿੱਲੋਂ ਉਰਫ਼ ‘ਦਿਲਾ’ ਦੱਸਿਆ ਜਾ ਰਿਹਾ ਹੈ। ਇਸੇ ਨੌਜਵਾਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਯੂਬਾ ਸਿਟੀ ਵੱਲੋਂ 2018 ‘ਚ ਕਰਵਾਏ ਸੁੰਦਰ ਦਸਤਾਰ ਮੁਕਾਬਲੇ ‘ਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਸੀ।