ਵਾਸ਼ਿੰਗਟਨ : ਅਮਰੀਕਾ ‘ਚ ਕੋਰੋਨਾ ਵੈਕਸੀਨ ਦੀ ‘ਬੂਸਟਰ ਡੋਜ਼’ ਲਗਵਾਉਣ ਨੂੰ ਮਨਜ਼ੂਰੀ ਮਿਲ ਗਈ ਹੈ। ਯੂਐੱਸ ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਮੌਡਰਨਾ ਤੇ ਫਾਈਜ਼ਰ ਵੈਕਸੀਨ ਦੀ ਤੀਜੀ ਡੋਜ਼ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵੈਕਸੀਨ ਦੀ ਤੀਜੀ ਡੋਜ਼ ਉਨ੍ਹਾਂ ਲੋਕਾਂ ਨੂੰ ਲਗਾਈ ਜਾਵੇਗੀ ਜਿਨ੍ਹਾਂ ਦਾ ਇਮਿਊਨਿਟੀ ਸਿਸਟਮ ਕਮਜੋਰ ਹੈ।
Today, FDA amended the emergency use authorizations (EUAs) for both the Pfizer-BioNTech COVID-19 Vaccine and the Moderna COVID-19 Vaccine to allow for the use of an additional dose in certain immunocompromised individuals. https://t.co/MYoTvX82lM pic.twitter.com/cqwF5j8pYp
— U.S. FDA (@US_FDA) August 13, 2021
ਕੋਰੋਨਾ ਵਾਇਰਸ ਦੇ ‘ਡੇਲਟਾ ਵੇਰੀਐਂਟ’ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਇਰਾਇਲ ਤੇ ਜਰਮਨੀ ਵਰਗੇ ਕੁਝ ਹੋਰ ਦੇਸ਼ਾਂ ਨੇ ਲੋਕਾਂ ਨੂੰ ਵੈਕਸੀਨ ਦੀ ਤੀਜੀ ਡੋਜ਼ ਲਗਾਉਣ ਦੀ ਯੋਜਨਾ ਬਣਾਈ ਤੇ ਫਿਰ ਵੈਕਸੀਨ ਦੀ ਤੀਜੀ ਡੋਜ਼ ਲਗਾਉਣਾ ਸ਼ੁਰੂ ਕਰ ਦਿੱਤੀ ਹੈ। ਇਸ ਦਾ ਮਕਸਦ ਆਉਣ ਵਾਲੇ ਸਮੇਂ ‘ਚ ਕੋਰੋਨਾ ਮਹਾਮਾਰੀ ਦੀ ਇਕ ਹੋਰ ਵੱਡੀ ਤਬਾਹੀ ਤੋਂ ਬਚਨਾ ਹੈ।
ਅਮਰੀਕਾ ਦੇ ਦੇਖਭਾਲ ਕਰਨ ਵਾਲੇ ਐੱਫਡੀਏ ਕਮਿਸ਼ਨਰ ਜੇਨੇਟ ਵੁੱਡਲਾਕ ਨੇ ਵੀਰਵਾਰ ਦੇਰ ਰਾਤ ਨੂੰ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਦੇਸ਼ ਨੇ ਅਜੇ ਕੋਰੋਨਾ ਮਹਾਮਾਰੀ ਦੀ ਇਕ ਹੋਰ ਲਹਿਰ ‘ਚ ਪ੍ਰਵੇਸ਼ ਕੀਤਾ ਹੈ, ਤੇ FDA ਵਿਸ਼ੇਸ਼ ਰੂਪ ਨਾਲ ਨੋਟਿਸ ’ਚ ਹੈ ਟੀਕਾਕਰਣ ਲੋਕਾਂ ਨੂੰ ਵਿਸ਼ੇਸ਼ ਰੂਪ ਨਾਲ ਗੰਭੀਰ ਬਿਮਾਰੀ ਦਾ ਖ਼ਤਰਾ ਹੈ। ਅਮਰੀਕੀ ਹੈਲਥ ਰੈਗੂਲੇਟਰ ਨੇ ਵੀਰਵਾਰ ਨੂੰ ਕੁਝ ਲੋਕਾਂ ਨੂੰ ਵੈਕਸੀਨ ਦੀ ਤੀਜੀ ਡੋਜ਼ ਲਈ ਮਨਜ਼ੂਰੀ ਦੇਣ ਲੀ ਐਮਰਜੈਂਸੀ ਯੂਜ਼ ਆਥੋਰਾਈਜੇਸ਼ਨ ‘ਚ ਸੋਧਿਆ।