ਵਾਸ਼ਿੰਗਟਨ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਡਗਲਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚ ਦਿੱਤਾ ਗਿਆ। ਜਾਣਕਾਰੀ ਮੁਤਾਬਕ ਡਗਲਸ ਮੰਗਲਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਡਨਬਰ ਹਾਈ ਸਕੂਲ ‘ਚ ਬਲੈਕ ਹਿਸਟਰੀ ਮੰਥ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਪਹੁੰਚੇ ਸਨ।
ਉਨ੍ਹਾਂ ਦੇ ਸਕੂਲ ਵਿਚ ਪੁੁੱਜਣ ਤੋ ਬਾਅਦ ਸਕੂਲ ਦੀ ਇਮਾਰਤ ਵਿਚ ਬੰਬ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਉਨ੍ਹਾਂ ਦੀ ਸਕਿਓਰਿਟੀ ਨੇ ਉਨ੍ਹਾਂ ਸੁਰੱਖਿਅਤ ਬਾਹਰ ਕੱਢ ਲਿਆ। ਪ੍ਰੋਗਰਾਮ ਵਿਚ ਮੌਜੂਦ ਹੋਰ ਲੋਕਾਂ ਨੂੰ ਵੀ ਤੁਰੰਤ ਬਿਲਡਿੰਗ ਖਾਲੀ ਕਰਨ ਲਈ ਕਿਹਾ ਗਿਆ।
ਇਹ ਪ੍ਰੋਗਰਾਮ ਅਮਰੀਕੀ ਇਤਿਹਾਸ ਵਿਚ ਅਫ਼ਰੀਕਨਸ ਦੀ ਉਪਲਬਧੀਆਂ ਅਤੇ ਸੰਘਰਸ਼ਾਂ ਦੇ ਸਨਮਾਨ ਵਿਚ ਆਯੋਜਤ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਅਮਰੀਕੀ ਉਪ ਰਾਸ਼ਟਰਪਤੀ ਦੇ ਪਤੀ ਦਾ ਆਫੀਸ਼ਿਅਲ ਟਾਈਟਲ ਸੈਕੰਡ ਜੈਂਟਲਮੈਨ ਦਾ ਹੁੰਦਾ ਹੈ, ਯਾਨੀ ਦੇਸ਼ ਦਾ ਦੂਜੇ ਨੰਬਰ ਦਾ ਨਾਗਰਿਕ।
ਵਾਸ਼ਿੰਗਟਨ ਪਬਲਿਕ ਸਕੂਲਸ ਦੀ ਸਪੋਕਸਪਰਸਨ ਐਨਰਿਕ ਨੇ ਦੱਸਿਆ ਕਿ ਸਕੂਲ ਵਿਚ ਬੰਬ ਹੋਣ ਦੀ ਧਮਕੀ ਮਿਲੀ। ਜਿਸ ਤੋਂ ਬਾਅਦ ਸਭ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢਿਆ ਗਿਆ।
ਡਗਲਸ ਦੀ ਸਪੋਕਸਪਰਸਨ ਕੇਟੀ ਪੀਟਰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਕੰਡ ਜੈਂਟਲਮੈਨ ਸੁਰੱਖਿਅਤ ਹਨ। ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਸੀਕਰੇਟ ਸਰਵਿਸ ਨੂੰ ਸਕੂਲ ਵਿਚ ਸੁਰੱਖਿਆ ਨੂੰ ਲੈ ਕੇ ਅਲਰਟ ਕੀਤਾ ਗਿਆ ਸੀ, ਜਿੱਥੇ ਡਗਲਸ ਵਿਦਿਆਰਥੀ ਅਤੇ ਫੈਕਲਟੀ ਦੇ ਨਾਲ ਮੌਜੂਦ ਸੀ। ਉਦੋਂ ਹੀ ਖੁਫੀਆ ਸਰਵਿਸ ਦੇ ਏਜੰਟਾਂ ਨੇ ਮੌਕੇ ’ਤੇ ਪਹੁੰਚ ਕੇ ਡਗਲਸ ਨੂੰ ਸਕੂਲ ਦੀ ਇਮਾਰਤ ਤੋਂ ਸੁਰੱਖਿਅਤ ਬਾਹਰ ਕੱਢ ਲਿਆ।
U.S. Secret Service was made aware of a security threat at a school where the @SecondGentleman was meeting with students and faculty. Mr. Emhoff is safe and the school has been evacuated. We are grateful to Secret Service and D.C. Police for their work.
— Katie Peters (@KatiePeters46) February 8, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.