ਵਾਸ਼ਿੰਗਟਨ: ਅਮਰੀਕਾ ‘ਚ ਜਾ ਕੇ ਨੌਕਰੀ ਕਰਨ ਦਾ ਸੁਫਨਾ ਦੇਖਣ ਵਾਲਿਆ ਲਈ ਵੱਡੀ ਖੁਸ਼ਖਬਰੀ ਹੈ। ਹੁਣ ਅਮਰੀਕੀ ਵੀਜ਼ਾ ਲੈਣ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਜਾਣਕਾਰੀ ਅਨੁਸਾਰ USCIS ਵਲੋਂ ਐਲਾਨ ਕੀਤਾ ਗਿਆ ਹੈ ਕਿ ਵਿੱਤੀ ਸਾਲ 2023-24 ਲਈ ਵੀਜ਼ਾ ਫਾਈਲਿੰਗ ਸੀਜ਼ਨ ਅਧਿਕਾਰਕ ਤੌਰ ‘ਤੇ 1 ਮਾਰਚ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਹੁਨਰਮੰਦ ਵਿਦੇਸ਼ੀ ਵਰਕਰ ਵੀਜ਼ਾ ਸਵੀਕਾਰ ਕਰਨਾ ਸ਼ੁਰੂ ਕਰ ਦੇਵੇਗੀ। ਭਾਰਤੀ ਆਈਟੀ ਪੇਸ਼ੇਵਰਾਂ ਵਿੱਚ ਐਚ-1ਬੀ ਵੀਜ਼ਾ ਦੀ ਸਭ ਤੋਂ ਜ਼ਿਆਦਾ ਮੰਗ ਰਹਿੰਦੀ ਹੈ।
ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਜ਼ ਮੁਤਾਬਕ 1 ਅਕਤੂਬਰ 2023 ਤੋਂ ਵਾਲੇ ਵਿੱਤੀ ਸਾਲ ਲਈ 1 ਮਾਰਚ ਤੋਂ 17 ਮਾਰਚ ਤੱਕ ਐਚ-1ਬੀ ਵੀਜ਼ਾ ਲਈ ਅਰਜ਼ੀਆਂ ਸਵੀਕਾਰ ਕੀਤੀਆ ਜਾਣਗੀਆਂ। ਇਹ ਵੀਜ਼ਾ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਤਕਨੀਕ, ਇੰਜੀਨੀਅਰਿੰਗ ਅਤੇ ਮੈਡੀਸਨ ਵਰਗੇ ਵਿਸ਼ੇਸ਼ ਖੇਤਰਾਂ ਵਿੱਚ 6 ਸਾਲ ਤੱਕ ਅਮਰੀਕਾ ਵਿੱਚ ਕੰਮ ਕਰਨ ਅਤੇ ਰਹਿਣ ਦੀ ਇਜਾਜ਼ਤ ਦਿੰਦਾ ਹੈ। 6 ਸਾਲ ਤੋਂ ਬਾਅਦ ਇਸ ਰਾਹੀਂ ਪਰਮਾਨੈਂਟ ਰੈਜ਼ੀਡੈਂਸੀ ਜਾਂ ਗਰੀਨ ਕਾਰਡ ਦਾ ਰਾਹ ਖੁੱਲ੍ਹ ਜਾਂਦਾ ਹੈ।
ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਜ਼ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ 17 ਮਾਰਚ ਤੱਕ ਲੋੜੀਂਦੀਆਂ ਅਰਜ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ ਤਾਂ ਉਹ ਅਰਜ਼ੀ ਦੀ ਚੋਣ ਕਰਨਗੇ ਅਤੇ ਲਾਭ ਪਾਤਰੀਆਂ ਨੂੰ ਮਾਏ ਯੂਐਸਸੀਆਈਐਸ ਆਨਲਾਈਨ ਖਾਤਿਆਂ ਰਾਹੀਂ ਸੂਚਨਾ ਭੇਜੀ ਜਾਵੇਗੀ। ਜੇਕਰ ਉਨ੍ਹਾਂ ਨੂੰ ਲੋੜੀਂਦੀਆਂ ਅਰਜ਼ੀਆਂ ਪ੍ਰਾਪਤ ਨਹੀਂ ਹੁੰਦੀਆਂ ਤਾਂ ਉਨ੍ਹਾਂ ਵੱਲੋਂ ਮੁਢਲੀ ਰਜਿਸਟਰੇਸ਼ਨ ਮਿਆਦ ਵਿੱਚ ਠੀਕ ਤਰ੍ਹਾਂ ਪੇਸ਼ ਕੀਤੇ ਗਏ ਰਜਿਸਟਰੇਸ਼ਨਾਂ ਦੀ ਚੋਣ ਕੀਤੀ ਜਾਵੇਗੀ। ਐਚ-1ਬੀ ਵੀਜ਼ਾ ਵੰਡ ਦੀ ਹੋਂਦ ਪ੍ਰਤੀ ਸਾਲਅ 85 ਹਜ਼ਾਰ ਤੈਅ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 20 ਹਜ਼ਾਰ ਵੀਜ਼ਾ ਅਮਰੀਕੀ ਸੰਸਥਾਵਾਂ ਵੱਲੋਂ ਐਡਵਾਂਸ ਡਿਗਰੀ ਰੱਖਣ ਵਾਲੇ ਕਾਮਿਆਂ ਲਈ ਅਲੱਗ ਤੋਂ ਰੱਖੇ ਗਏ ਹਨ। ਬਾਕੀ 65 ਹਜ਼ਾਰ ਵੀਜ਼ਾ ਲਾਟਰੀ ਪ੍ਰਣਾਲੀ ਰਾਹੀਂ ਦਿੱਤੇ ਜਾਂਦੇ ਹਨ, ਜਿਸ ਨਾਲ ਐਚ-1ਬੀ ਵੀਜ਼ਾ ਲਈ ਮੁਕਾਬਲਾ ਜ਼ਿਆਦਾ ਹੁੰਦਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.