ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਨੀਆ ਨੂੰ ਭਰੋਸਾ ਦਿੱਤਾ ਹੈ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਹੋਰ ਦੇਸ਼ਾਂ ਨੂੰ ਵੀ ਭੇਜੀ ਜਾਵੇਗੀ। ਰਾਸ਼ਟਰਪਤੀ ਟਰੰਪ ਨੇ ਇੱਕ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਕੋਰੋਨਾ ਵੈਕਸੀਨ ਤਿਆਰ ਹੋਣ ‘ਤੇ ਉਹ ਹੋਰ ਦੇਸ਼ਾਂ ਨੂੰ ਵੀ ਮੁਹੱਈਆ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵੈਂਟਿਲੇਟਰ ਅਤੇ ਹੋਰ ਸਿਹਤ ਸਮੱਗਰੀ ਦੀ ਤਰ੍ਹਾਂ ਇਹ ਕੰਮ ਵੀ ਬਹੁਤ ਤੇਜ ਰਫ਼ਤਾਰ ਨਾਲ ਕੀਤਾ ਜਾਵੇਗਾ ਤਾਂਕਿ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੈਕਸੀਨ ਦੀ ਜ਼ਰੂਰਤ ਪੂਰੀ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਾਡਾ ਪ੍ਰਸ਼ਾਸਨ ਇਸ ਕੰਮ ਵਿੱਚ ਲੱਗਿਆ ਹੋਇਆ ਹੈ ਅਤੇ 2021 ਦੀ ਸ਼ੁਰੂਆਤ ਵਿੱਚ ਅਸੀ ਵੈਕਸੀਨ ਤਿਆਰ ਕਰ ਲਵਾਂਗੇ।
ਦੱਸ ਦਈਏ ਕਿ ਦੁਨੀਆ ਭਰ ਵਿੱਚ ਇਸ ਸਮੇਂ 150 ਤੋਂ ਜ਼ਿਆਦਾ ਵੈਕਸੀਨ ਪ੍ਰੀਖਣ ਦੀ ਪ੍ਰਕਿਰਿਆ ਵੱਖ-ਵੱਖ ਚਰਣਾਂ ਵਿੱਚ ਚੱਲ ਰਹੀ ਹੈ। ਦੋ ਦਰਜਨ ਵੈਕਸੀਨ ਦਾ ਮਨੁੱਖੀ ਪ੍ਰੀਖਣ ਵੀ ਚੱਲ ਰਿਹਾ ਹੈ। ਇਸ ਵਿੱਚ ਮਾਡਰਨਾ ਅਤੇ ਐਸਟਰਾਜੇਨੇਕਾ ਦੇ ਟੀਕੇ ਆਖਰੀ ਪੜਾਅ ਦੇ ਪ੍ਰੀਖਣ ਵਿੱਚ ਹਨ। ਇਨ੍ਹਾਂ ਕੰਪਨੀਆਂ ਦਾ ਦਾਅਵਾ ਹੈ ਕਿ ਇਸ ਸਾਲ ਦੇ ਅੰਤ ਤੱਕ ਉਹ ਟੀਕਾ ਵਿਕਸਿਤ ਕਰ ਲੈਣਗੇ।
ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ ਕਿਹਾ ਕਿ ਅਮਰੀਕੀ ਕੰਪਨੀ ਮਾਡਰਨਾ ਵਲੋਂ ਕੋਰੋਨਾ ਦੇ ਵੈਕਸੀਨ ਦਾ ਤੀਜੇ ਪੜਾਅ ਦਾ ਪ੍ਰੀਖਣ ਸ਼ੁਰੂ ਹੋ ਚੁੱਕਿਆ ਹੈ। ਕੰਪਨੀ ਨੇ 30,000 ਨੌਜਵਾਨਾਂ ਦੇ ਨਾਲ ਪ੍ਰੀਖਣ ਦੀ ਸ਼ੁਰੂਆਤ ਕੀਤੀ ਹੈ। ਇਸ ਵਿੱਚ ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸਾਹ ਨਾਲ ਜੁੜੀ ਕੋਈ ਪਰੇਸ਼ਾਨੀ ਨਹੀਂ ਰਹੀ ਹੈ। ਅਮਰੀਕੀ ਸਰਕਾਰ ਨੇ ਇਸ ਵੈਕਸੀਨ ਪ੍ਰੋਜੈਕਟ ਨੂੰ ਲਗਭਗ ਇੱਕ ਅਰਬ ਡਾਲਰ ਦਾ ਸਹਿਯੋਗ ਦਿੱਤਾ ਹੈ।