ਟੈਕਸਾਸ ‘ਚ 30 ਸਾਲਾਂ ਦਾ ਸਭ ਤੋਂ ਭਿਆਨਕ ਤੂਫਾਨ, ਤੇਜ਼ ਹਵਾ ਕਾਰਨ ਸੜਕ ‘ਤੇ ਜਾ ਰਹੀ ਕਾਰ ਪਲਟੀ, 54 ਹਜ਼ਾਰ ਘਰਾਂ ‘ਚ ਬਿਜਲੀ ਗੁੱਲ

TeamGlobalPunjab
2 Min Read

ਟੈਕਸਾਸ- ਅਮਰੀਕਾ ਦੇ ਟੈਕਸਾਸ ‘ਚ ਚੱਕਰਵਾਤੀ ਤੂਫਾਨ ਕਾਰਨ ਵੱਡੀ ਗਿਣਤੀ ‘ਚ ਲੋਕ ਪ੍ਰਭਾਵਿਤ ਹੋਏ ਹਨ। ਓਕਲਾਹੋਮਾ ਸਿਟੀ ‘ਚ ਤੂਫਾਨੀ ਹਵਾ ਨੇ ਸੜਕਾਂ ‘ਤੇ ਚੱਲ ਰਹੇ ਵਾਹਨਾਂ ਨੂੰ ਵੀ ਉਲਟਾ ਦਿੱਤਾ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ। ਐਮਰਜੈਂਸੀ ਵਿਭਾਗ ਨੇ ਅਲਰਟ ‘ਚ ਕਿਹਾ- ਤੂਫਾਨ ਦਾ ਪ੍ਰਭਾਵ 48 ਘੰਟਿਆਂ ਤੱਕ ਰਹਿ ਸਕਦਾ ਹੈ।

ਇਸ ਦੌਰਾਨ 1.5 ਇੰਚ ਤੱਕ ਗੜੇ ਪੈ ਸਕਦੇ ਹਨ। ਹਵਾ ਦੀ ਰਫ਼ਤਾਰ 75 MPH ਤੱਕ ਹੋ ਸਕਦੀ ਹੈ। ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਟੈਕਸਾਸ ਅਤੇ ਲੁਈਸਿਆਨਾ ਦੇ ਕੁਝ ਹਿੱਸਿਆਂ ‘ਚ ਅਗਲੇ ਕੁਝ ਦਿਨਾਂ ‘ਚ ਤੂਫਾਨ ਕਾਰਨ 51 ਸੈਂਟੀਮੀਟਰ ਤੱਕ ਮੀਂਹ ਪੈ ਸਕਦਾ ਹੈ। ਅਮਰੀਕੀ ਕੰਪਨੀ ਪਾਵਰ ਆਊਟੇਜ ਦੀ ਰਿਪੋਰਟ ਮੁਤਾਬਕ ਟੈਕਸਾਸ ‘ਚ ਚੱਕਰਵਾਤੀ ਤੂਫਾਨ ਕਾਰਨ 54 ਹਜਾਰ ਘਰਾਂ ਨੂੰ ਬਿਜਲੀ ਨਹੀਂ ਮਿਲ ਰਹੀ ਹੈ।

https://twitter.com/nycmarcopolo/status/1506114383717576704

ਮੀਡਿਆ ਦੀ ਇੱਕ ਰਿਪੋਰਟ ਮੁਤਾਬਕ ਇਹ 30 ਸਾਲਾਂ ਵਿੱਚ ਸਭ ਤੋਂ ਵਿਨਾਸ਼ਕਾਰੀ ਤੂਫ਼ਾਨ ਹੈ। ਤੂਫਾਨ ਖ਼ਤਮ ਹੋਣ ਤੋਂ ਬਾਅਦ ਸਥਾਨਕ ਅਥਾਰਟੀ ਨੁਕਸਾਨ ਦਾ ਮੁਲਾਂਕਣ ਕਰੇਗੀ। ਮੌਸਮ ਵਿਭਾਗ ਮੁਤਾਬਕ ਟੈਕਸਾਸ ਦੇ ਜੈਕਸਬਰੋ ‘ਚ ਲੁਲਿੰਗ, ਰਾਊਂਡ ਰੌਕਸ ਅਤੇ ਓਕਲਾਹੋਮਾ ਤੋਂ ਚੱਕਰਵਾਤੀ ਤੂਫਾਨ ਆਉਣ ਦੀਆਂ ਖਬਰਾਂ ਹਨ।

- Advertisement -

ਰਾਜ ਦੇ ਰਾਜਪਾਲ ਨੇ ਕਿਹਾ ਕਿ ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ। ਲੋਕਾਂ ਲਈ ਸ਼ੈਲਟਰ ਹੋਮ ਦਾ ਪ੍ਰਬੰਧ ਕੀਤਾ ਗਿਆ ਹੈ। ਟੈਕਸਾਸ ਪੁਲਿਸ ਮੁਖੀ ਨੇ ਕਿਹਾ ਕਿ ਤੂਫ਼ਾਨ ਕਾਰਨ ਕਈ ਬਹੁ-ਮੰਜ਼ਿਲਾ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ, ਐਮਰਜੈਂਸੀ ਸੇਵਾ ਸਰਗਰਮ ਹੈ। ਦੱਸਿਆ ਜਾ ਰਿਹਾ ਹੈ ਕਿ ਤੂਫ਼ਾਨ ਤੋਂ ਬਾਅਦ ਤਿੰਨ ਸ਼ਹਿਰਾਂ ਵਿੱਚ 1.4 ਕਰੋੜ ਘਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਹਵਾਈ ਅੱਡੇ, ਰੇਲਵੇ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment