ਅਮਰੀਕਾ ਨੇ ਮੋੜਿਆ ਭਾਰਤ ਦਾ 4000 ਸਾਲ ਪੁਰਾਣਾ ਖਜ਼ਾਨਾ

Global Team
2 Min Read

ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਅਮਰੀਕਾ ਦੇ ਦੌਰੇ ‘ਤੇ ਹਨ ਅਤੇ ਉੱਥੇ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਕੀਤੀ ਹੈ। ਇਸ ਦੇ ਨਾਲ ਹੀ ਅਮਰੀਕਾ ਤੇ ਭਾਰਤ ਦੇ ਡੂੰਘੇ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਰੀਕਾ ਨੇ ਭਾਰਤ ਨੂੰ 297 ਪੁਰਾਣੀਆਂ ਵਸਤਾਂ ਵਾਪਸ ਕਰਨ ਦੀ ਵਿਵਸਥਾ ਕੀਤੀ ਹੈ। ਭਾਰਤ ਤੋਂ ਚੋਰੀ ਜਾਂ ਤਸਕਰੀ ਕੀਤੀਆਂ 297 ਪੁਰਾਤਨ ਵਸਤਾਂ  ਵਾਪਸ ਕਰਨ ਦੇ ਅਮਰੀਕਾ ਦੇ ਵਾਅਦੇ ਤਹਿਤ ਭਾਰਤ ਦੀਆਂ ਇਨ੍ਹਾਂ ਜਾਇਦਾਦਾਂ ਨੂੰ ਛੇਤੀ ਹੀ ਵਾਪਸ ਲਿਆਂਦਾ ਜਾਵੇਗਾ।

ਇਹ ਪੁਰਾਤਨ ਵਸਤਾਂ 4000 ਸਾਲ ਪੁਰਾਣੀਆਂ ਹਨ ਤੇ 2000 ਈਸਾ ਪੂਰਵ ਤੋਂ 1900 ਸਦੀ ਦੀਆਂ ਹਨ। ਇਹ ਪੁਰਾਤਨ ਵਸਤੂਆਂ ਜ਼ਿਆਦਾਤਰ ਪੂਰਬੀ ਭਾਰਤ ਦੀਆਂ ਟੈਰਾਕੋਟਾ ਕਲਾਕ੍ਰਿਤੀਆਂ ਹਨ। ਇਨ੍ਹਾਂ ਤੋਂ ਇਲਾਵਾ ਹੋਰ ਪੱਥਰ, ਧਾਤ, ਲੱਕੜ ਅਤੇ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਹਨ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਚੋਰੀ ਜਾਂ ਤਸਕਰੀ ਕੀਤੀਆਂ ਹਨ।

ਪ੍ਰਧਾਨ ਮੰਤਰੀ ਨੇ ਇਨ੍ਹਾਂ ਕਲਾਕ੍ਰਿਤੀਆਂ ਦੀ ਵਾਪਸੀ ਵਿੱਚ ਸਹਿਯੋਗ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਧੰਨਵਾਦ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੀ ਇਤਿਹਾਸਕ ਸੰਸਕ੍ਰਿਤੀ ਦਾ ਹਿੱਸਾ ਹੋਣ ਤੋਂ ਇਲਾਵਾ, ਇਹ ਇਸਦੀ ਸਭਿਅਤਾ ਤੇ ਚੇਤਨਾ ਦਾ ਅੰਦਰੂਨੀ ਕੇਂਦਰ ਹੈ।ਇਹ ਫੈਸਲਾ ਇਸ ਸਾਲ ਪਹਿਲਾਂ ਹੀ ਲਿਆ ਗਿਆ ਸੀ ਜਦੋਂ ਦੋਵਾਂ ਦੇਸ਼ਾਂ ਨੇ ਜੁਲਾਈ 2024 ਵਿੱਚ ਸੱਭਿਆਚਾਰਕ ਸੰਪੱਤੀ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਨੇ ਜੂਨ 2023 ਵਿੱਚ ਹੋਈ ਮੁਲਾਕਾਤ ਤੋਂ ਬਾਅਦ ਇੱਕ ਸਾਂਝੇ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।


ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment