H1-B ਵੀਜ਼ਾ 2021 ਲਈ ਮਿਲੀਆਂ ਲੋੜੀਂਦੀਆਂ ਅਰਜ਼ੀਆਂ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਿਚ ਇਸ ਸਾਲ ਜਾਰੀ ਹੋਣ ਵਾਲੇ H1-B ਵੀਜ਼ੇ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਲਈ ਲੋੜੀਂਦੀ ਗਿਣਤੀ ‘ਚ ਅਰਜ਼ੀਆਂ ਮਿਲ ਗਈਆਂ ਹਨ। ਅਮਰੀਕੀ ਨਾਗਰਿਕਤਾ ਅਤੇ ਇੰਮੀਗ੍ਰੇਸ਼ਨ ਸੇਵਾ ਵਿਭਾਗ ਅਨੁਸਾਰ ਉਸ ਨੂੰ ਸੰਸਦ ਵੱਲੋਂ ਤੈਅ ਐੱਚ-1ਬੀ ਵੀਜ਼ੇ ਦੀ ਸਾਧਾਰਨ ਹੱਦ 65 ਹਜ਼ਾਰ ਅਤੇ ਮਾਸਟਰ ਡਿਗਰੀ ਲਈ ਤੈਅ ਹੱਦ 20 ਹਜ਼ਾਰ ਦੇ ਬਰਾਬਰ ਅਰਜ਼ੀਆਂ ਮਿਲ ਚੁੱਕੀਆਂ ਹਨ।

ਸਾਲ 2021 ਲਈ ਸਫਲ ਬਿਨੈਕਾਰਾਂ ਦਾ ਫ਼ੈਸਲਾ ਲਾਟਰੀ ਸਿਸਟਮ ਨਾਲ ਕੀਤਾ ਜਾਵੇਗਾ। ਕੰਪਿਊਟਰ ਰਾਹੀਂ ਡਰਾਅ ਕੱਢਿਆ ਜਾਵੇਗਾ। H1-B ਵੀਜ਼ਾ ਭਾਰਤੀਆਂ ਸਣੇ ਵਿਦੇਸ਼ੀ ਪੇਸ਼ੇਵਰਾਂ ਵਿਚ ਕਾਫ਼ੀ ਲੋਕਪ੍ਰਿਆ ਹੈ। ਇਸ ਵੀਜ਼ੇ ਦੇ ਆਧਾਰ ‘ਤੇ ਅਮਰੀਕੀ ਕੰਪਨੀਆਂ ਵਿਦੇਸ਼ੀ ਕਾਮਿਆਂ ਨੂੰ ਆਪਣੇ ਉੱਥੇ ਰੁਜ਼ਗਾਰ ਦਿੰਦੀਆਂ ਹਨ। ਹਰ ਸਾਲ ਵੱਖ-ਵੱਖ ਸ਼੍ਰੇਣੀਆਂ ਵਿਚ 85 ਹਜ਼ਾਰ ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਇਹ ਵੀਜ਼ੇ ਤਿੰਨ ਸਾਲਾਂ ਲਈ ਜਾਰੀ ਹੁੰਦੇ ਹਨ।

ਦੱਸਣਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਸਣੇ ਕਈ ਵਰਕ ਵੀਜ਼ੇ ਲਈ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਸੀ। ਵੀਜ਼ੇ ਲਈ ਲਾਟਰੀ ਸਿਸਟਮ ਦੀ ਥਾਂ ਤਨਖ਼ਾਹ ਅਤੇ ਮੈਰਿਟ ਆਧਾਰਤ ਵਿਵਸਥਾ ਦੀ ਤਿਆਰੀ ਕੀਤੀ ਸੀ। ਹਾਲਾਂਕਿ ਸੱਤਾ ਪਰਿਵਰਤਨ ਪਿੱਛੋਂ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਟਰੰਪ ਦੀਆਂ ਇਨ੍ਹਾਂ ਨੀਤੀਆਂ ਨੂੰ ਟਾਲ ਦਿੱਤਾ ਹੈ ਅਤੇ ਲਾਟਰੀ ਸਿਸਟਮ ਨੂੰ ਬਹਾਲ ਰੱਖਿਆ ਹੈ।

Share this Article
Leave a comment