ਅਮਰੀਕੀ ਜਲ ਸੈਨਾ ਨੇ ਲੇਜ਼ਰ ਹਥਿਆਰ ਦਾ ਕੀਤਾ ਸਫਲ ਪ੍ਰੀਖਣ, ਵੀਡੀਓ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕੀ ਜਲ ਸੈਨਾ ਨੇ ਇਕ ਹਾਈ ਐਨਰਜੀ ਵਾਲੇ ਲੇਜ਼ਰ ਹਥਿਆਰ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ। ਇਹ ਲੇਜ਼ਰ ਹਥਿਆਰ ਆਪਣੇ ਟਾਰਗੇਟ ਨੂੰ ਹਵਾ ‘ਚ ਹੀ ਨਸ਼ਟ ਕਰਨ ਦੇ ਸਮਰਥ ਹੈ। ਇਹ ਪ੍ਰੀਖਣ ਅਮਰੀਕੀ ਜਲ ਸੈਨਾ ਵੱਲੋਂ ਪ੍ਰਸ਼ਾਂਤ ਮਹਾਂਸਾਰਗ ‘ਚ ਨੇਵੀ ਵਾਰਸ਼ਿਪ (ਜੰਗੀ ਬੇੜੇ) ‘ਤੇ ਕੀਤਾ ਗਿਆ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਜਾਰੀ ਕੀਤੀਆਂ ਗਈਆਂ ਹਨ। ਨੇਵੀ ਦੇ ਪੈਸੀਫਿਕ ਫਲੀਟ ਨੇ ਬੀਤੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ।

ਪੈਸੀਫਿਕ ਫਲੀਟ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਯੂਐੱਸਐੱਸ ਪੋਰਟਲੈਂਜ ਡਾਕ ਸ਼ਿਪ ਇਹ ਟੈਸਟਿੰਗ ਕਰਦਾ ਦਿਖਾਈ ਦੇ ਰਿਹਾ ਹੈ। ਡਾਕ ਸ਼ਿਪ ਤੋਂ ਹਾਈ ਐਨਰਜੀ ਲੇਜ਼ਰ ਬੀਮ ਨਿਕਲ ਰਹੀ ਹੈ। ਜਿਸ ਦੇ ਸਾਹਮਣੇ ਆਉਣ ਵਾਲਾ ਡਰੋਨ ਪੂਰੀ ਤਰ੍ਹਾਂ ਅੱਗ ਦੇ ਸਪੁਰਦ ਹੋਣ ਲੱਗਦਾ ਹੈ। ਪੈਸੀਫਿਕ ਫਲੀਟ ਨੇ ਕਿਹਾ ਕਿ ਲੇਜ਼ਰ ਹਥਿਆਰ ਨੂੰ ਡਰੋਨ ਜਾਂ ਹਥਿਆਰਾਂ ਵਾਲੀਆਂ ਛੋਟੀਆਂ ਕਿਸ਼ਤੀਆਂ ਦੇ ਖਿਲਾਫ ਵੀ ਵਰਤਿਆ ਜਾ ਸਕਦਾ ਹੈ। ਇਸ ‘ਚ ਫਰਸਟ ਸਿਸਟਮ ਲੇਵਲ ਦੀ ਹਾਈ ਐਨਰਜੀ ਕਲਾਸ ਸਾਲਿਡ ਸਟੇਟ ਲੇਜ਼ਰ ਦਾ ਇਸਤੇਮਾਲ ਕੀਤਾ ਗਿਆ ਹੈ। ਹਾਲਾਂਕਿ ਅਮਰੀਕੀ ਨੇਵੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਪ੍ਰੀਖਿਆ ਕਿੱਥੇ ਕੀਤਾ ਗਿਆ ਹੈ ਨੇਵੀ ਨੇ ਸਿਰਫ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਪ੍ਰੀਖਣ 16 ਮਈ ਨੂੰ ਪ੍ਰਸ਼ਾਂਤ ਮਹਾਂਸਾਗਰ ਵਿੱਚ ਹੋਇਆ ਸੀ।

ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ‘ਚ ਚੀਨ ਦੇ ਨੇਵੀ ਡਿਸਟ੍ਰਾਇਰ ਨੇ ਅਮਰੀਕਾ ਦੇ ਨੀਵ ਮੈਰੀਟਾਈਮ ਪੈਟਰੋਲ ਏਅਰਕ੍ਰਾਫਟ ਨੂੰ ਲੇਜ਼ਰ ਬੀਮ ਨਾਲ ਨਿਸ਼ਾਨਾ ਬਣਾਇਆ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਨੇਵੀ ਨੇ ਪ੍ਰਸ਼ਾਂਤ ਮਹਾਂਸਾਗਰ ‘ਚ ਹਾਈ ਐਨਰਜੀ ਲੇਜ਼ਰ ਹਥਿਆਰ ਦਾ ਪ੍ਰੀਖਣ ਕਰਕੇ ਚੀਨ ਨੂੰ ਜਵਾਬ ਦਿੱਤਾ ਹੈ। ਹਾਲਾਂਕਿ ਅਮਰੀਕੀ ਨੇਵੀ ਵੱਲੋਂ ਹਥਿਆਰਾਂ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟਜਿਕ ਸਟੱਡੀਜ਼ ਦੀ  2018 ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਲੇਜ਼ਰ ਹਥਿਆਰ ਦੀ ਸ਼ਕਤੀ 150 ਕਿਲੋਵਾਟ ਤੱਕ ਹੋ ਸਕਦੀ ਹੈ।

Share This Article
Leave a Comment