ਕਵਾਡ ਆਰਗੇਨਾਈਜ਼ੇਸ਼ਨ ਦੀ ਬੈਠਕ ਲਈ ਦਿੱਲੀ ਪਹੁੰਚੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਅਨੋਖਾ ਅੰਦਾਜ਼ ਸਾਹਮਣੇ ਆਇਆ ਹੈ। ਬਲਿੰਕਨ ਨੂੰ ਰਾਜਧਾਨੀ ਦਿੱਲੀ ਦੇ ਆਟੋਰਿਕਸ਼ਾ ਇੰਨੇ ਪਸੰਦ ਆਏ ਕਿ ਟੈਂਕ ਵਾਂਗ ਸੁਰੱਖਿਅਤ ਕਾਰ ‘ਚ ਸਫਰ ਕਰਨ ਵਾਲੇ ਬਲਿੰਕਨ ਨੇ ਨਾ ਸਿਰਫ ਆਟੋਰਿਕਸ਼ਾ ‘ਚ ਸਵਾਰੀ ਕੀਤੀ, ਸਗੋਂ ਆਪਣੀਆਂ ਬੁਲੇਟਪਰੂਫ ਕਾਰਾਂ ਦੇ ਕਾਫਲੇ ਨੂੰ ਛੱਡ ਕੇ ਸ਼ੁੱਕਰਵਾਰ ਨੂੰ ਪੂਰੇ ਦਿਨ ਆਟੋਰਿਕਸ਼ਾ ‘ਚ ਘੁੰਮਦੇ ਰਹੇ। ਉਨ੍ਹਾਂ ਨੇ ਖੁਦ ਇਸ ਆਟੋਰਿਕਸ਼ਾ ਕਾਫਲੇ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜੋ ਕਾਫੀ ਵਾਇਰਲ ਹੋਈ ਹੈ।
A pleasure to meet with our staff from @USAndIndia, @USAndHyderabad, @USAndKolkata, @USAndChennai, @USAndMumbai, and their families. I’m deeply grateful for their hard work and commitment to strengthen our people to people ties and advance the #USIndia strategic partnership. pic.twitter.com/GXEJUJs8aR
— Secretary Antony Blinken (@SecBlinken) March 3, 2023
ਬਲਿੰਕਨ ਨੇ ਟਵਿੱਟਰ ‘ਤੇ ਆਪਣੇ ਆਟੋਰਿਕਸ਼ਾ ‘ਤੇ ਸਵਾਰ ਹੋਣ ਦੀ ਫੋਟੋ ਤੋਂ ਇਲਾਵਾ ਕਈ ਫੋਟੋਆਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਇਸ ਦੌਰੇ ਦੌਰਾਨ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਦੇ ਨਾਲ-ਨਾਲ ਮੁੰਬਈ, ਹੈਦਰਾਬਾਦ, ਚੇਨਈ ਅਤੇ ਕੋਲਕਾਤਾ ਦੇ ਕੌਂਸਲੇਟਾਂ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਉਸਨੇ ਭਾਰਤ ਵਿੱਚ ਅਮਰੀਕੀ ਕਰਮਚਾਰੀਆਂ ਨੂੰ ਮਿਲਣ ਲਈ ਕਾਰ ਦੀ ਬਜਾਏ ਆਟੋਰਿਕਸ਼ਾ ਦੇ ਕਾਫਲੇ ਦੀ ਵਰਤੋਂ ਕੀਤੀ। ਸਟਾਫ ਨੂੰ ਮਿਲਣ ਤੋਂ ਬਾਅਦ, ਉਸਨੇ ਇੱਕ ਟਵੀਟ ਵਿੱਚ ਕਿਹਾ, “ਮੈਂ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਵਿੱਚ ਉਨ੍ਹਾਂ (ਦੂਤਘਰ ਦੇ ਸਟਾਫ) ਦੀ ਸਖਤ ਮਿਹਨਤ ਲਈ ਧੰਨਵਾਦੀ ਹਾਂ।