ਵਾਸ਼ਿੰਗਟਨ: ਅਮਰੀਕਾ ਦੇ ਦੋ F-15 ਲੜਾਕੂ ਜਹਾਜ਼ਾਂ ਨੇ ਈਰਾਨ ਦੇ ਇੱਕ ਯਾਤਰੀ ਜਹਾਜ਼ ਨੂੰ ਖਤਰਨਾਕ ਤਰੀਕੇ ਨਾਲ ਸੀਰੀਆ ਦੇ ਹਵਾਈ ਖੇਤਰ ਵਿੱਚ ਘੇਰ ਲਿਆ। ਈਰਾਨ ਦੇ ਮਹਾਨ ਏਅਰ ਦੇ ਪਾਇਲਟ ਨੂੰ ਟੱਕਰ ਹੋਣ ਦੇ ਖਤਰੇ ਤੋਂ ਬਚਣ ਲਈ ਮਜਬੂਰਨ ਆਪਣਾ ਰਾਸਤਾ ਬਦਲਣਾ ਪਿਆ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਦੱਸਿਆ ਕਿ ਜੇਕਰ ਇਹ ਟੱਕਰ ਹੁੰਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਇਸ ਘਟਨਾ ਦੀ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਯਾਤਰੀ ਜਹਾਜ਼ ਵਿੱਚ ਸਵਾਰ ਲੋਕ ਫਾਈਟਰ ਜੈਟ ਵੇਖ ਕੇ ਦਹਿਸ਼ਤ ਵਿੱਚ ਆ ਗਏ ਸਨ।
ਈਰਾਨ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਇਜ਼ਰਾਇਲ ਦਾ ਇੱਕ ਫਾਈਟਰ ਜੈਟ ਉਸ ਦੇ ਯਾਤਰੀ ਜਹਾਜ਼ ਦੇ ਕੋਲ ਆ ਗਿਆ ਸੀ ਪਰ ਬਾਅਦ ਵਿੱਚ ਪਾਇਲਟ ਦੇ ਹਵਾਲੇ ਤੋਂ ਕਿਹਾ ਕਿ ਇਹ ਦੋ ਸਨ ਅਤੇ ਆਪਣੇ ਆਪ ਨੂੰ ਅਮਰੀਕੀ ਦੱਸ ਰਹੇ ਸਨ। ਉੱਧਰ, ਈਰਾਨ ਦੇ ਇਸ ਇਲਜ਼ਾਮ ‘ਤੇ ਅਮਰੀਕਾ ਦੇ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਉਸ ਦੇ ਐਫ-15 ਜਹਾਜ਼ਾਂ ਨੇ ਆਪਣੇ ਅਲ ਤੰਫ ਏਅਰਬੇਸ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਮਾਪਦੰਡਾਂ ਦੇ ਸਮਾਨ ਈਰਾਨ ਦੇ ਯਾਤਰੀ ਜਹਾਜ਼ ਦੀ ਜਾਂਚ ਕੀਤੀ ਸੀ।
ਅਮਰੀਕਾ ਨੇ ਕਿਹਾ ਕਿ ਉਸਦੇ ਫਾਈਟਰ ਜੈਟ ਮਹਾਨ ਏਅਰ ਦੇ ਜਹਾਜ਼ ਤੋਂ 1 ਹਜ਼ਾਰ ਮੀਟਰ ਦੀ ਦੂਰੀ ਉੱਤੇ ਸਨ। ਜਦੋਂ ਉਸ ਦੇ ਜਹਾਜ਼ਾਂ ਨੇ ਪਾਇਆ ਕਿ ਇਹ ਯਾਤਰੀ ਜਹਾਜ਼ ਹੈ ਤਾਂ ਉਨ੍ਹਾਂ ਨੇ ਸੁਰੱਖਿਅਤ ਦੂਰੀ ਬਣਾ ਲਈ। ਇਸ ਵਿੱਚ ਈਰਾਨ ਨੇ ਕਿਹਾ ਹੈ ਕਿ ਉਸਦੇ ਯਾਤਰੀ ਜਹਾਜ਼ ਦੇ ਪਾਇਲਟ ਨੇ ਹੀ ਅਮਰੀਕੀ ਫਾਈਟਰ ਜੈਟ ਦੇ ਪਾਇਲਟਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਸੁਰੱਖਿਅਤ ਦੂਰੀ ਬਣਾਏ ਰੱਖਣ। ਏਜੰਸੀ ਨੇ ਅਮਰੀਕੀ ਲੜਾਕੂ ਜਹਾਜ਼ ਦਾ ਵੀਡੀਓ ਵੀ ਪੋਸਟ ਕੀਤਾ ਹੈ ਜੋ ਯਾਤਰੀ ਜਹਾਜ਼ ਦੀ ਖਿੜਕੀ ਤੋਂ ਬਣਾਇਆ ਗਿਆ ਸੀ।
Israeli fighter jet flies close to #Iranian #Mahan airlines passenger plane over Damascus, makes it reduce altitude pic.twitter.com/GKc1Wio4l6
— Press TV (@PressTV) July 23, 2020
Several passengers injured after fighter jet flies close to #Iranian airliner over #Damascus pic.twitter.com/78xXNwyaLz
— Press TV (@PressTV) July 23, 2020