108 ਐਂਬੂਲੈਂਸ ਦੇ ਮੁਲਾਜ਼ਮਾਂ ਨਾਲ ਸਰਕਾਰ ਕਰ ਰਹੀ ਹੈ ਮਾੜਾ ਸਲੂਕ :ਲਕਸ਼ਮੀ ਕਾਂਤਾ ਚਾਵਲਾ

TeamGlobalPunjab
1 Min Read

ਅੰਮਿ੍ਤਸਰ : ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ  ਲਕਸ਼ਮੀ ਕਾਂਤਾ ਚਾਵਲਾ ਨੇ ਪੰਜਾਬ ‘ਚ ਚੱਲਦੀਆਂ 108 ਐਂਬੂਲੈਂਸ ਦੇ ਮੁਲਾਜ਼ਮਾਂ ਦੇ ਹੱਕ ਵਿਚ ਕਿਹਾ ਕਿ ਸਰਕਾਰ ਇਨ੍ਹਾਂ ਮੁਲਾਜ਼ਮਾਂ ਨਾਲ ਮਾੜਾ ਸਲੂਕ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ 108 ਐਂਬੂਲੈਂਸਾਂ ਨੂੰ ਪ੍ਰਰਾਈਵੇਟ ਠੇਕੇਦਾਰਾਂ ਵੱਲੋਂ ਚਲਾਇਆ ਜਾ ਰਿਹਾ ਹੈ ਤੇ ਇਸ ਦੇ ਮੁਲਾਜ਼ਮਾਂ ਤੋਂ 12 ਘੰਟੇ ਡਿਊਟੀ ਲਈ ਜਾਂਦੀ ਹੈ।

ਜ਼ਿਕਰਯੋਗ ਹੈ ਕਿ  2011 ‘ਚ 108 ਐਂਬੂਲੈਂਸ ਦੀ ਸ਼ੁਰੂਆਤ ਹੋਈ ਸੀ। ਪਹਿਲੇ ਪੰਜ ਸਾਲ ਜਿਹੜਾ ਠੇਕੇਦਾਰ ਕੰਮ ਕਰਦਾ ਰਿਹਾ ਹੈ, ਹਰ ਸਾਲ ਪੰਜ ਸੌ ਰੁਪਏ ਦੇ ਕਰੀਬ ਮੁਲਾਜ਼ਮਾਂ ਦੀ ਤਨਖਾਹ ਵਧਾਉਂਦਾ ਸੀ ਪਰ ਹੁਣ ਠੇਕੇਦਾਰ ਇਨ੍ਹਾਂ ਮੁਲਾਜ਼ਮਾਂ ਦੀ ਤਨਖਾਹ ਨਹੀਂ ਵਧਾ ਰਿਹਾ ਹੈ ਅਤੇ 8 ਘੰਟੇ ਤੋਂ ਵੱਧ 12 ਘੰਟੇ ਲਗਾਤਾਰ ਡਿਊਟੀ ਕਰਵਾਈ ਜਾ ਰਹੀ ਹੈ।

ਇਸਦੇ ਨਾਲ ਹੀ ਉਨ੍ਹਾਂ ਨੂੰ ਛੁੱਟੀਆਂ ਵੀ ਨਹੀਂ ਮਿਲ ਰਹੀਆਂ। ਇੱਥੋਂ ਤਕ ਕਿ ਦੀਵਾਲੀ ਤੇ ਵਿਸਾਖੀ ਦੀ ਛੁੱਟੀ ਵੀ  ਨਹੀਂ ਮਿਲ ਰਹੀ ਹੈ। ਐਤਵਾਰ ਦੀ ਛੁੱਟੀ ਵੀ ਕਿਸੇ-ਕਿਸੇ ਦਿਨ ਨਸੀਬ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਰਤਾਰੇ ਵੱਲ ਕਿਰਤ ਕਮਿਸ਼ਨ ਦਾ ਧਿਆਨ ਨਹੀਂ ਹੈ ਤੇ ਸਰਕਾਰ ਵੀ 108 ਐਂਬੂਲੈਂਸਾਂ ਦੇ ਮੁਲਾਜ਼ਮਾਂ ਨਾਲ ਬੇਹੱਦ ਸਖ਼ਤ ਸਲੂਕ ਕਰ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨੀਂਦ ਖੋਲ੍ਹੇ ਤੇ ਇਨ੍ਹਾਂ ਮੁਲਾਜ਼ਮਾਂ ਨੂੰ ਬਣਦਾ ਹੱਕ ਦੇਵੇ।

Share this Article
Leave a comment