ਅਮਰੀਕਾ ‘ਚ ਲੱਖਾਂ ਭਾਰਤੀਆਂ ਦੀ ਨੌਕਰੀ ‘ਤੇ ਖ਼ਤਰਾ, ਟਰੰਪ ਪ੍ਰਸ਼ਾਸਨ ਨੇ ਉਡਾਈ ਪਰਵਾਸੀਆਂ ਦੀ ਨੀਂਦ

Global Team
3 Min Read

ਨਿਊਜ਼ ਡੈਸਕ: ਅਮਰੀਕਾ ਦੀ ਸਰਕਾਰ ਵੱਲੋਂ ਪਰਵਾਸੀਆਂ ਖਿਲਾਫ਼ ਨਿੱਤ ਨਵੇਂ ਫ਼ੈਸਲੇ ਲਏ ਜਾ ਰਹੇ ਹਨ ਜੋ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹਨ। ਹੁਣ ਖ਼ਬਰ ਹੈ ਕਿ ਟਰੰਪ ਪ੍ਰਸ਼ਾਸਨ ਨੇ ਵਰਕ ਪਰਮਿਟ ਦੇ ਜੋ ਨਿਯਮ ਬਦਲੇ ਹਨ ਉਹਨਾਂ ਨਾਲ ਇੱਥੇ ਰਹਿੰਦੇ ਲੱਖਾਂ ਭਾਰਤੀਆਂ ਦੀ ਨੌਕਰੀ ‘ਤੇ ਖ਼ਤਰਾ ਮੰਡਰਾਉਣ ਲੱਗਾ ਹੈ। ਸਰਕਾਰ ਨੇ ਨੇ ਪਰਵਾਸੀਆਂ ਲਈ ਵਰਕ ਪਰਮਿਟਾਂ ਦੀ ਆਟੋਮੈਟਿਕ ਐਕਸਟੈਂਸ਼ਨ ਦੀ ਸਹੂਲਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ।

ਟਰੰਪ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਨਵੇਂ ਐੱਚ-1ਬੀ ਵੀਜ਼ੇ ‘ਤੇ ਇਕ ਲੱਖ ਡਾਲਰ ਫੀਸ ਲਾਏ ਜਾਣ ਤੋਂ ਬਾਅਦ ਲਿਆ ਗਿਆ ਹੈ। ਵਰਕ ਪਰਮਿਟ ਨਿਯਮ ‘ਚ ਇਸ ਤਬਦੀਲੀ ਨਾਲ ਭਾਰਤੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂਐੱਸਸੀਆਈਐੱਸ) ਦੇ ਡਾਇਰੈਕਟਰ ਜੋਸਫ ਏਡਲੋ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਵਿਦੇਸ਼ੀਆਂ ਦੀ ਸਖ਼ਤ ਜਾਂਚ-ਪੜਤਾਲ ‘ਤੇ ਨਵੇਂ ਸਿਰੇ ਤੋਂ ਜ਼ੋਰ ਦੇ ਰਿਹਾ ਹੈ, ਤੇ ਪਿਛਲੀ ਸਰਕਾਰ ਦੀਆਂ ਉਨ੍ਹਾਂ ਨੀਤੀਆਂ ਨੂੰ ਖ਼ਤਮ ਕਰ ਰਿਹਾ ਹੈ ਜਿਨ੍ਹਾਂ ‘ਚ ਅਮਰੀਕੀਆਂ ਦੀ ਸੁਰੱਖਿਆ ਤੇ ਸਰਪ੍ਰਸਤੀ ਤੋਂ ਜ਼ਿਆਦਾ ਵਿਦੇਸ਼ੀਆਂ ਦੀ ਸਹੂਲਤ ਨੂੰ ਤਰਜੀਹ ਦਿੱਤੀ ਜਾਂਦੀ ਸੀ।

ਉਨ੍ਹਾਂ ਨੇ ਕਿਹਾ ਕਿ ਕਿਸੇ ਵਿਦੇਸ਼ੀ ਦੇ ਰੁਜ਼ਗਾਰ ਅਧਿਕਾਰ ਜਾਂ ਦਸਤਾਵੇਜ਼ਾਂ ਦਾ ਸਮਾਂ ਵਧਾਉਣ ਤੋਂ ਪਹਿਲਾਂ ਵਾਜਬ ਜਾਂਚ-ਪੜਤਾਲ ਯਕੀਨੀ ਬਣਾਉਣਾ ਇਕ ਵਿਵਹਾਰਕ ਉਪਾਅ ਹੈ। ਸਾਰੇ ਵਿਦੇਸ਼ੀਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਮਰੀਕਾ ‘ਚ ਕੰਮ ਕਰ ਸਕਦੇ ਹੋ ਪਰ ਇਹ ਕੋਈ ਅਧਿਕਾਰ ਨਹੀਂ।

ਅਮਰੀਕੀ ਮੀਡੀਆਂ ਦੀਆਂ ਰਿਪੋਰਟਾਂ ਮੁਤਾਬਕ, 2022 ਤੱਕ ਅਮਰੀਕਾ ਚ ਲਗਭਗ 48 ਲੱਖ ਭਾਰਤੀ ਅਮਰੀਕੀ ਰਹਿੰਦੇ ਸਨ। ਇਨ੍ਹਾਂ ‘ਚ 66 ਫ਼ੀਸਦੀ ਭਾਰਤੀ ਅਮਰੀਕੀ ਪਰਵਾਸੀ ਹਨ, ਜਦਕਿ 34 ਫ਼ੀਸਦੀ ਅਮਰੀਕਾ ‘ਚ ਜਨਮੇ ਹਨ।

ਟਰੰਪ ਪ੍ਰਸ਼ਾਸਨ ਨੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਸ਼ਾਸਨ ਦੇ ਇਕ ਨੀਤੀਗਤ ਫ਼ੈਸਲੇ ਨੂੰ ਵਾਪਸ ਲੈਂਦੇ ਹੋਏ ਹੁਣ ਵਰਕ ਪਰਮਿਟ ਦੇ ਵਿਸਥਾਰ ਦੀ ਮੰਗ ਕਰਨ  ਪਰਵਾਸੀ ਵੀਜ਼ਾ ਧਾਰਕਾਂ ਲਈ ਪੁਨਰ-ਮੁਲਾਂਕਣ ਜ਼ਰੂਰੀ ਕਰ ਦਿੱਤਾ ਹੈ। ਕੁਝ ਵਰਗਾਂ ਦੇ ਵਿਦੇਸ਼ੀ ਕਾਮਿਆਂ ਲਈ ਰੁਜ਼ਗਾਰ ਅਧਿਕਾਰ ਦਸਤਾਵੇਜ਼ (ਈਏਡੀ) ਦੀ ਜਾਇਜ਼ਤਾ ਨੂੰ ਆਪਣੇ ਆਪ ਵਧਾਉਣ ਦੀ ਰਵਾਇਤ ਨੂੰ ਖ਼ਤਮ ਕਰਨ ਵਾਲੇ ਨਵੇਂ ਨਿਯਮ ਵੀਰਵਾਰ ਤੋਂ ਲਾਗੂ ਹੋ ਗਏ।

ਹੁਣ ਵਰਕ ਪਰਮਿਟ ਦੇ ਵਿਸਥਾਰ ਦੀ ਮੰਗ ਕਰਨ ਵਾਲੇ ਪਰਵਾਸੀ ਵੀਜ਼ਾ ਧਾਰਕਾਂ ਲਈ ਪੁਨਰ-ਮੁਲਾਂਕਣ ਜ਼ਰੂਰੀ ਕਰ ਦਿੱਤਾ ਹੈ। ਕੁਝ ਵਰਗਾਂ ਦੇ ਵਿਦੇਸ਼ੀ ਕਾਮਿਆਂ ਲਈ ਰੁਜ਼ਗਾਰ ਅਧਿਕਾਰ ਦਸਤਾਵੇਜ਼ (ਈਏਡੀ) ਦੀ ਜਾਇਜ਼ਤਾ ਨੂੰ ਆਪਣੇ ਆਪ ਵਧਾਉਣ ਦੀ ਰਵਾਇਤ ਨੂੰ ਖ਼ਤਮ ਕਰਨ ਵਾਲੇ ਨਵੇਂ ਨਿਯਮ ਵੀਰਵਾਰ ਤੋਂ ਲਾਗੂ ਹੋ ਗਏ।

Share This Article
Leave a Comment