ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਲਗਭਗ ਸਾਫ ਹੋ ਚੁੱਕੀ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਡੈਮੋਕਰੇਟਿਕ ਪਾਰਟੀ ਦੇ ਜੋਅ ਬਾਇਡਨ ਫੈਸਲਾਕੁੰਨ ਲੀਡ ਹਾਸਲ ਕਰ ਚੁੱਕੇ ਹਨ। ਬਾਇਡਨ ਨੂੰ ਜਿੱਤ ਲਈ ਸਿਰਫ 6 ਇਲੈਕਟ੍ਰੋਲ ਵੋਟਾਂ ਦੀ ਜ਼ਰੂਰਤ ਹੈ। ਜੋਅ ਬਾਇਡਨ 264 ਇਲੈਕਟ੍ਰੋਲ ਵੋਟਾਂ ‘ਤੇ ਬਰਕਰਾਰ ਹਨ ਜਦਕਿ ਟਰੰਪ ਦੇ ਖਾਤੇ ‘ਚ 214 ਇਲੈਕਟ੍ਰੋਲ ਵੋਟਾਂ ਆਈਆਂ ਹਨ।
I’m confident that we will emerge victorious.
But this will not be my victory alone.
It will be a victory for the American people. pic.twitter.com/ZqJBVsQuQf
— Joe Biden (@JoeBiden) November 5, 2020
It’s clear that when the count is finished, we believe we will be the winners. pic.twitter.com/qVk0igZlrF
— Joe Biden (@JoeBiden) November 5, 2020
ਇਸ ਵਿਚਾਲੇ ਟਰੰਪ ਨੇ ਵੋਟਾਂ ਦੀ ਗਿਣਤੀ ਵਿੱਚ ਗੜਬੜੀ ਦੇ ਇਲਜ਼ਾਮ ਲਗਾਏ ਹਨ। ਇਸਨ੍ਹੂੰ ਲੈ ਕੇ ਉਹ ਸੁਰੀਮ ਕੋਰਟ ਪਹੁੰਚ ਗਏ ਹਨ। ਟਰੰਪ ਨੇ ਜਾਰਜੀਆ, ਮਿਸ਼ੀਗਨ ਤੇ ਪੈਨਸਿਲਵੇਨੀਆ ਵਿੱਚ ਮੁਕੱਦਮਾ ਦਾਇਰ ਕੀਤਾ ਹੈ ਤੇ ਵਿਸਕੋਂਨਸਿਨ ਵਿੱਚ ਵੋਟਾਂ ਦੀ ਮੁੜ ਗਿਣਨ ਦੀ ਮੰਗ ਕੀਤੀ ਹੈ। ਅਮਰੀਕਾ ਵਿੱਚ ਚੋਣ ਦੇ ਨਤੀਜਿਆਂ ਨੂੰ ਲੈ ਕੇ ਹਿੰਸਾ ਦਾ ਖਦਸ਼ਾ ਵੀ ਜਤਾਇਆ ਗਿਆ ਹੈ, ਜਿਸ ਦੇ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
We have claimed, for Electoral Vote purposes, the Commonwealth of Pennsylvania (which won’t allow legal observers) the State of Georgia, and the State of North Carolina, each one of which has a BIG Trump lead. Additionally, we hereby claim the State of Michigan if, in fact,…..
— Donald J. Trump (@realDonaldTrump) November 4, 2020
ਇਸ ਦੇ ਨਾਲ ਹੀ ਅਮਰੀਕੀ ਇਤਿਹਾਸ ਵਿੱਚ ਜੋਅ ਬਾਇਡਨ ਪਹਿਲੇ ਅਜਿਹੇ ਰਾਸ਼ਟਰਪਤੀ ਉਮੀਦਵਾਰ ਹੋਣਗੇ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਰਿਕਾਰਡ ਵੀ ਤੋੜ ਦਿੱਤਾ ਹੈ।