ਅਮਰੀਕੀ ਅਦਾਲਤ ਨੇ ਮੁੰਬਈ ਹਮਲੇ ਦੇ ਦੋਸ਼ੀ ਦੀ ਹਵਾਲਗੀ ‘ਤੇ ਸੁਣਵਾਈ ਟਾਲ਼ੀ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੀ ਇਕ ਅਦਾਲਤ ਨੇ ਮੁੰਬਈ ਹਮਲੇ ਦੇ ਦੋਸ਼ੀ ਤਹੁੱਵਰ ਰਾਣਾ ਦੀ ਭਾਰਤ ਹਵਾਲਗੀ ਦੀ ਸੁਣਵਾਈ ਨੂੰ 24 ਜੂਨ ਤੱਕ ਟਾਲ਼ ਦਿੱਤਾ ਹੈ। ਇਹ ਸੁਣਵਾਈ ਪਹਿਲਾਂ 22 ਅਪ੍ਰੈਲ ਨੂੰ ਹੋਣੀ ਸੀ, ਪਰ ਹੁਣ ਸੁਣਵਾਈ ਟਾਲ਼ ਦਿੱਤੀ ਗਈ ਹੈ। ਦੱਸ ਦਈਏ ਕਿ ਰਾਣਾ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਕਾਰੋਬਾਰੀ ਹੈ, ਜੋ ਮੁੰਬਈ ਹਮਲੇ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਭਾਰਤ ਦੀ ਹਵਾਲਗੀ ਲਈ ਅਮਰੀਕਾ ਦੀ ਅਦਾਲਤ ’ਚ ਉਸ ਦਾ ਕੇਸ ਚੱਲ ਰਿਹਾ ਹੈ।

ਇਸ ਹਮਲੇ ‘ਚ 6 ਅਮਰੀਕੀ ਨਾਗਰਿਕਾਂ ਸਣੇ 166 ਲੋਕ ਮਾਰੇ ਗਏ ਸਨ। ਪਾਕਿਸਤਾਨੀ ਮੂਲ ਦਾ ਅਮਰੀਕੀ ਨਾਗਰਿਕ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਹੇਡਲੀ ਵੀ 2008 ਦੇ ਮੁੰਬਈ ਹਮਲਿਆਂ ਦੀ ਸਾਜ਼ਿਸ਼ ਰਚਣ ‘ਚ ਸ਼ਾਮਲ ਸੀ, ਜੋਕਿ ਰਾਣਾ ਦਾ ਬਚਪਨ ਦਾ ਦੋਸਤ ਵੀ ਹੈ। ਹੇਡਲੀ ਮਾਮਲੇ ‘ਚ ਗਵਾਹ ਬਣ ਗਿਆ ਸੀ ਤੇ ਹਮਲੇ ਵਿੱਚ ਆਪਣੀ ਭੂਮਿਕਾ ਲਈ ਅਮਰੀਕਾ ਵਿਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।

Share this Article
Leave a comment