ਟਰੰਪ ਦੇ ਹਰ ਫੈਸਲੇ ਨੂੰ ਅਦਾਲਤ ਤੋਂ ਮਿਲ ਰਿਹਾ ਹੈ ਝਟਕਾ, ਜਾਣੋ ਹੁਣ ਤੱਕ ਕਿਹੜੇ ਹੁਕਮਾਂ ਨੂੰ ਪਲਟਾਇਆ ਜਾ ਸਟੇਅ ਲਾਈ

Global Team
3 Min Read

ਅਮਰੀਕੀ ਅਦਾਲਤ ਨੇ ਰਾਸ਼ਟਰਪਤੀ ਟਰੰਪ ਦੇ ਜ਼ਿਆਦਾਤਰ ਫੈਸਲਿਆਂ ਨੂੰ ਝਟਕਾ ਦਿੱਤਾ ਹੈ। ਤਾਜ਼ਾ ਮਾਮਲੇ ਵਿੱਚ ਅਦਾਲਤ ਨੇ ਟਰੰਪ ਦੇ ਉਸ ਫੈਸਲੇ ’ਤੇ ਰੋਕ ਜਾਰੀ ਰੱਖਣ ਦਾ ਹੁਕਮ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਸੈਂਕੜੇ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਕੱਢਣ ਦਾ ਆਦੇਸ਼ ਦਿੱਤਾ ਸੀ। ਅਮਰੀਕਾ ਦੀ ਇੱਕ ਅਪੀਲੀ ਅਦਾਲਤ ਨੇ ਸੁੱਕਰਵਾਰ ਨੂੰ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਸੰਘੀ ਕਰਮਚਾਰੀਆਂ ਦੀ ਛਾਂਟੀ ਦੇ ਆਦੇਸ਼ ’ਤੇ ਲੱਗੀ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਇਸ ਫੈਸਲੇ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਿੱਚ ਸੰਘੀ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀ ਯੋਜਨਾ ਨੂੰ ਵੱਡਾ ਝਟਕਾ ਲੱਗਿਆ ਹੈ।

ਅਦਾਲਤ ਨੇ ਟਰੰਪ ਦਾ ਆਦੇਸ਼ ਕਿਉਂ ਰੱਦ ਕੀਤਾ?

ਆਪਣੇ ਦੂਜੇ ਕਾਰਜਕਾਲ ਵਿੱਚ ਡੋਨਾਲਡ ਟਰੰਪ ਲਗਾਤਾਰ ਵਿਵਾਦਿਤ ਫੈਸਲੇ ਲੈ ਰਹੇ ਹਨ। ਇਹ ਫੈਸਲਾ ਵੀ ਵਿਵਾਦਾਂ ਵਿੱਚ ਘਿਰ ਗਿਆ ਹੈ। ਦੱਸ ਦਈਏ ਕਿ ਕੈਲੀਫੋਰਨੀਆ ਦੀ ਜੱਜ ਸੂਸਨ ਇਲਸਟਨ ਨੇ ਰੋਕ ਦਾ ਆਦੇਸ਼ ਸੁਣਾਇਆ ਸੀ। ਅਪੀਲੀ ਅਦਾਲਤ ਦਾ ਫੈਸਲਾ ਉਨ੍ਹਾਂ ਦੇ ਪਹਿਲਾਂ ਦਿੱਤੇ ਗਏ ਫੈਸਲੇ ਨੂੰ ਜਾਰੀ ਰੱਖਦਾ ਹੈ, ਜਿਸ ਵਿੱਚ ਉਨ੍ਹਾਂ ਨੇ ਪ੍ਰਸ਼ਾਸਨ ਦੀ ਕਾਨੂੰਨੀ ਵੈਧਤਾ ’ਤੇ ਸਵਾਲ ਉਠਾਉਂਦੇ ਹੋਏ ਛਾਂਟੀ ’ਤੇ ਰੋਕ ਲਗਾਈ ਸੀ। ਟਰੰਪ ਪ੍ਰਸ਼ਾਸਨ ਨੇ ਤੁਰੰਤ ਇਸ ਆਦੇਸ਼ ’ਤੇ ਰੋਕ ਲਗਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਅਪੀਲੀ ਅਦਾਲਤ ਨੇ ਹੁਣ ਰੱਦ ਕਰ ਦਿੱਤਾ ਹੈ।

ਟਰੰਪ ਦਾ ਤਰਕ ਕੀ ਹੈ?

ਡੋਨਾਲਡ ਟਰੰਪ ਨੇ ਇਹ ਆਦੇਸ਼ ਪਾਸ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਸੰਘੀ ਸਰਕਾਰ ਨੂੰ ਮੁੜ ਗਠਨ ਕਰਨ ਦਾ ਜਨਾਦੇਸ਼ ਮਿਲਿਆ ਹੈ। ਇਸੇ ਦੌਰਾਨ ਉਨ੍ਹਾਂ ਨੇ ਅਰਬਪਤੀ ਐਲਨ ਮਸਕ ਨੂੰ (DOGE ਦੀ ਅਗਵਾਈ ਸੌਂਪੀ ਸੀ। ਰਿਪੋਰਟਾਂ ਮੁਤਾਬਕ ਹੁਣ ਤੱਕ ਲਗਭਗ 75,000 ਕਰਮਚਾਰੀਆਂ ਨੂੰ ਨੌਕਰੀਆਂ ਤੋਂ ਕੱਢਿਆ ਜਾਂ ਛੁੱਟੀ ’ਤੇ ਭੇਜਿਆ ਗਿਆ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਨਾਲ ਹੀ, ਹਜ਼ਾਰਾਂ ਪਰਖ ਅਧੀਨ ਕਰਮਚਾਰੀਆਂ ਨੂੰ ਵੀ ਪਹਿਲਾਂ ਹੀ ਹਟਾਇਆ ਜਾ ਚੁੱਕਾ ਹੈ। ਇਹ ਮਾਮਲਾ ਮਜ਼ਦੂਰ ਸੰਘਾਂ ਅਤੇ ਸੈਨ ਫਰਾਂਸਿਸਕੋ ਅਤੇ ਸ਼ਿਕਾਗੋ ਵਰਗੇ ਸ਼ਹਿਰਾਂ ਵੱਲੋਂ ਅਦਾਲਤ ਵਿੱਚ ਚੁਣੌਤੀ ਵਜੋਂ ਲਿਆਂਦਾ ਗਿਆ ਸੀ।

ਹੁਣ ਤੱਕ ਟਰੰਪ ਦੇ ਕਿਹੜੇ ਆਦੇਸ਼ ਅਦਾਲਤ ਨੇ ਪਲਟੇ ਜਾਂ ਅਸੰਵੈਧਾਨਿਕ ਐਲਾਨੇ?

  • ਸੰਘੀ ਕਰਮਚਾਰੀਆਂ ਦੀ ਛਾਂਟੀ
  • ਟੈਰਿਫ ਆਦੇਸ਼
  • ਬਰਥਰਾਈਟ ਸਿਟੀਜ਼ਨਸ਼ਿਪ” ਖਤਮ ਕਰਨ ਦਾ ਆਦੇਸ਼
  • ਟਰਾਂਸਜੈਂਡਰ ’ਤੇ ਸੈਨਿਕ ਸੇਵਾ ਪਾਬੰਦੀ

ਉਹ ਆਦੇਸ਼ ਜਿਨ੍ਹਾਂ ’ਤੇ ਅਦਾਲਤ ਨੇ ਅਸਥਾਈ ਰੋਕ ਲਗਾਈ ਜਾਂ ਵਿਵਾਦ ਜਾਰੀ ਹੈ

USAID ਕਰਮਚਾਰੀਆਂ ਦੀ ਛੁੱਟੀ ਦਾ ਆਦੇਸ਼: ਫਰਵਰੀ 2025 ਵਿੱਚ ਇੱਕ ਜੱਜ ਨੇ ਇਸ ਆਦੇਸ਼ ’ਤੇ ਅਸਥਾਈ ਰੋਕ ਲਗਾਈ, ਜਦਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਵਿਦੇਸ਼ੀ ਸਹਾਇਤਾ ਪ੍ਰੋਗਰਾਮਾਂ ਵਿੱਚ ਕਟੌਤੀ: ਇੱਕ ਜੱਜ ਨੇ ਇਸ ਆਦੇਸ਼ ਦੇ ਕੁਝ ਹਿੱਸਿਆਂ ’ਤੇ ਅਸਥਾਈ ਰੋਕ ਲਗਾਈ, ਇਹ ਕਹਿੰਦੇ ਹੋਏ ਕਿ ਬਿਨਾਂ ਸਹੀ ਸਮੀਖਿਆ ਦੇ ਵਿਦੇਸ਼ੀ ਸਹਾਇਤਾ ਪ੍ਰੋਗਰਾਮਾਂ ਨੂੰ ਮੁਅੱਤਲ ਕਰਨਾ ਉਚਿਤ ਨਹੀਂ ਹੈ।

Share This Article
Leave a Comment