ਅਮਰੀਕਾ ਵਿਚ ਮੌਤਾਂ ਦਾ ਅੰਕੜਾ 40,000 ਪਾਰ, 7,50,000 ਤੋਂ ਜ਼ਿਆਦਾ ਸੰਕਰਮਿਤ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆ ਵਿੱਚ ਲਗਭਗ 2000 ਲੋਕਾਂ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਬੀਤੀ ਸ਼ਾਮ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 40,661 ਪਹੁੰਚ ਗਈ। ਅਮਰੀਕਾ ਦੀ ਜੌਹਨ ਹਾਪਕਿੰਸ ਯੂਨੀਵਰਸਿਟੀ ਕੋਰੋਨਾ ਦੇ ਮਾਮਲੀਆਂ ਵਿੱਚ ਆਪਣੀ ਵਿਸ਼ੇਸ਼ ਨਿਗਹ ਬਣਾਏ ਹੋਏ ਹੈ ਅਤੇ ਯੂਨੀਵਰਸਿਟੀ ਵੱਲੋਂ ਹੀ ਇਹ ਅੰਕੜੇ ਜਾਰੀ ਕੀਤੇ ਗਏ ਹਨ।

ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਬੀਤੇ 24 ਘੰਟਿਆ ਵਿੱਚ 1997 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਤੋਂ ਇੱਕ ਦਿਨ ਪਹਿਲਾਂ ਉੱਥੇ 1891 ਲੋਕਾਂ ਦੀ ਜਾਨ ਗਈ ਸੀ।

ਨਿਊਯਾਰਕ ਦੇ ਗਵਰਨਰ ਐਂਡਰਿਊ ਕਿਊਮੋ ਨੇ ਕੋਰੋਨਾ ਨੂੰ ਲੈ ਕੇ ਕਿਹਾ ਕਿ ਇਹ ਸੰਕਰਮਣ ਇਸ ਸਮੇਂ ਸਭ ਤੋਂ ਜ਼ਿਆਦਾ ਤਾਕਤਵਰ ਹਾਲਤ ਵਿੱਚ ਹੈ। ਬੀਤੇ ਬੁੱਧਵਾਰ US ਵਿੱਚ 2500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। ਹੁਣ ਤੱਕ ਕੋਰੋਨਾ ਦਾ ਸਭ ਤੋਂ ਜ਼ਿਆਦਾ ਕਹਿਰ ਅਮਰੀਕਾ ‘ਤੇ ਹੀ ਟੁੱਟਿਆ ਹੈ।

ਯੂਨੀਵਰਸਿਟੀ ਦੇ ਅਨੁਸਾਰ ਐਤਵਾਰ ਤੱਕ ਉੱਥੇ ਕੁਲ 759,086 ਲੋਕ ਇਸ ਰੋਗ ਦੀ ਚਪੇਟ ਵਿੱਚ ਆ ਚੁੱਕੇ ਹਨ । ਅਮਰੀਕਾ ਹੁਣ ਤੇਜੀ ਨਾਲ ਟੇਸਟ ਅਤੇ ਇਸ ਸੰਕਰਮਣ ਤੋਂ ਬਚਾਅ ਦੇ ਹੋਰ ਉਪਰਾਲੀਆਂ ਨੂੰ ਆਪਣਾ ਰਿਹਾ ਹੈ।

Share This Article
Leave a Comment