ਰੂਸ ਸਰਕਾਰ ਦੀ ਹਿੰਸਕ ਕਾਰਵਾਈ ਤੋਂ ਚਿੰਤਤ ਅਮਰੀਕਾ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਉੱਤਰੀ ਕੋਰੀਆ ਤੇ ਰੂਸ ‘ਤੇ ਪਾਬੰਦੀਆਂ ਲਗਾਉਣ ‘ਤੇ ਵਿਚਾਰ ਕਰ ਰਹੇ ਹਨ। ਬਲਿੰਕਨ ਨੇ ਇਹ ਨਹੀਂ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।

ਬਲਿੰਕਨ ਨੇ ਕਿਹਾ ਕਿ ਰੂਸ ‘ਚ ਨਵਲਨੀ ਦੀ ਗਿ੍ਫ਼ਤਾਰੀ ਤੇ ਉਸ ਪਿੱਛੋਂ ਪ੍ਰਦਰਸ਼ਨਕਾਰੀਆਂ ‘ਤੇ ਸਰਕਾਰ ਦੀ ਹਿੰਸਕ ਕਾਰਵਾਈ ਤੋਂ ਬਾਇਡਨ ਚਿੰਤਤ ਹਨ। ਰੂਸ ਨੂੰ ਕਿਤੇ ਬਾਹਰ ਨਹੀਂ ਸਗੋਂ ਅੰਦਰੂਨੀ ਕਮੀਆਂ ਨੂੰ ਘੋਖਣਾ ਹੋਵੇਗਾ। ਰੂਸ ਦੀ ਜਨਤਾ ਤਾਨਾਸ਼ਾਹੀ, ਭਿ੍ਸ਼ਟਾਚਾਰ ਕਾਰਨ ਨਿਰਾਸ਼ਾ ‘ਚ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਵਲਨੀ ਖ਼ਿਲਾਫ਼ ਕਾਰਵਾਈ ਤੇ ਅਮਰੀਕਾ ਦੀ 2020 ਦੀ ਚੋਣ ਵਿਚ ਰੂਸੀ ਦਖਲ ਦੀ ਸਮੀਖਿਆ ਕਰ ਰਹੇ ਹਾਂ।

Share this Article
Leave a comment