Home / North America / ਅਮਰੀਕਾ ‘ਚ ਹੜ੍ਹ ਦਾ ਕਹਿਰ, ਵ੍ਹਾਈਟ ਹਾਊਸ ‘ਚ ਵੀ ਭਰਿਆ ਪਾਣੀ

ਅਮਰੀਕਾ ‘ਚ ਹੜ੍ਹ ਦਾ ਕਹਿਰ, ਵ੍ਹਾਈਟ ਹਾਊਸ ‘ਚ ਵੀ ਭਰਿਆ ਪਾਣੀ

ਵਾਸ਼ਿੰਗਟਨ: ਸੰਯੁਕਤ ਰਾਜ ਅਮਰੀਕਾ ਦੀ ਰਾਸ਼ਟਰੀ ਰਾਜਧਾਨੀ ਵਾਸ਼ਿੰਗਟਨ ‘ਚ ਭਾਰੀ ਬਾਰਿਸ਼ ਨੇ ਰਿਕਾਰਡ ਤੋੜ ਦਿੱਤੇ ਜਿਸ ਕਾਰਨ ਵਾਸ਼ਿੰਗਟਨ ਸਮੇਤ ਕਈ ਇਲਾਕਿਆਂ ‘ਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹੀ ਨਹੀ ਰਾਜਧਾਨੀ ‘ਚ ਬਿਜਲੀ ਵੀ ਠੱਪ ਹੋ ਗਈ ਸੀ ਸ਼ਹਿਰ ਦੀਆਂ ਸੜਕਾਂ ਨਹਿਰਾਂ ਵਿਚ ਤਬਦੀਲ ਹੋ ਗਈਆਂ। ਮੀਂਹ ਦਾ ਪਾਣੀ ਵ੍ਹਾਈਟ ਹਾਊਸ ਦੇ ਇਕ ਦਫਤਰ ਦੇ ਬੇਸਮੈਂਟ ਵਿਚ ਦਾਖਲ ਹੋ ਗਿਆ। ਵ੍ਹਾਈਟ ਹਾਊਸ ਦੇ ਪੱਛਮੀ ਖੇਤਰ ਵਿਚ ਬਣੇ ਮੀਡੀਆ ਕਾਰਜ ਖੇਤਰ ਵਿਚ ਪਾਣੀ ਦਾਖਲ ਹੋ ਗਿਆ, ਜਿਸ ਤੋ ਬਾਅਦ ਉੱਥੇ ਕਰਮਚਾਰੀਆਂ ਨੂੰ ਬੇਸਮੈਂਟ ‘ਚੋਂ ਪਾਣੀ ਕੱਢਣ ਲਈ ਕਾਫੀ ਮਿਹਨਤ ਕਰਨੀ ਪਈ। ਦੂਜੇ ਪਾਸੇ ਰਾਜਧਾਨੀ ਵਾਸ਼ਿੰਗਟਨ ਦੀਆਂ ਸੜਕਾਂ ‘ਤੇ ਵੀ ਤੇਜ਼ ਮੀਂਹ ਕਾਰਨ ਕਿਤੇ-ਕਿਤੇ ਆਵਾਜਾਈ ਠੱਪ ਰਹੀ। ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਲੋਕ ਕਾਰ ਦੀਆਂ ਛੱਤਾਂ ‘ਤੇ ਚੜ੍ਹ ਗਏ। ਐੱਨ.ਆਰ.ਆਈ. ਏਜੰਸੀ ਦੀ ਖਬਰ ਮੁਤਾਬਕ ਭਾਰੀ ਮੀਂਹ ਕਾਰਨ ਵਾਸ਼ਿੰਗਟਨ ਡੀ.ਸੀ. ਵਿਚ ਨੌਰਥ ਵੈਸਟਰਨ ਡੀ.ਸੀ. ਸਾਊਥਰਨ ਮੋਂਟਗੋਮੇਰੀ, ਈਸਟ ਸੈਂਟਰਲ ਲੌਡੌਨ ਕਾਊਂਟੀ, ਅਰਲਿੰਗਟਨ ਕਾਊਂਟੀ, ਫਾਲਸ ਚਰਚ ਅਤੇ ਨੌਰਥ ਈਸਟਰਨ ਫੈਅਰਫੈਕਸ ਕਾਊਂਟੀ ਦੇ ਇਲਾਕੇ ਪ੍ਰਭਾਵਿਤ ਹੋ ਰਹੇ ਹਨ। ਰਾਸ਼ਟਰੀ ਮੌਸਮ ਸੇਵਾ ਦੇ ਮੌਸਮ ਵਿਗਿਆਨੀ ਕੋੜੀ ਲੇਡਬੇਟਰ ਨੇ ਕਿਹਾ ਕਿ ਤੂਫਾਨ ਕਾਰਨ ਫ੍ਰੈਡਰਿਕ, ਮੈਰੀਲੈਂਡ ਨੇੜੇ 6.3 ਇੰਚ ਮੀਂਹ, ਆਰਲਿੰਗਟਨ ਅਤੇ ਵਰਜੀਨੀਆ ਦੇ ਨੇੜੇ ਲੱਗਭਗ 4.5 ਇੰਚ ਅਤੇ ਰੋਨਾਲਡ ਰੀਗਨ ਵਾਸ਼ਿੰਗਟਨ ਰਾਸ਼ਟਰੀ ਹਵਾਈ ਅੱਡੇ ‘ਤੇ ਦੋ ਘੰਟੇ ‘ਚ ਲੱਗਭਗ 3.4 ਇੰਚ ਮੀਂਹ ਦਰਜ ਕੀਤਾ ਗਿਆ।

Check Also

17 ਤੋਂ ਵੱਧ ਦੇਸ਼ਾਂ ‘ਚੋਂ ਹੁੰਦੇ ਹੋਏ, ਸਵਿਟਜ਼ਰਲੈਂਡ ਤੋਂ ਸਾਇਕਲ ‘ਤੇ ਆਪਣੇ ਪਿੰਡ ਪਹੁੰਚਿਆ ਪੰਜਾਬੀ ਜੋੜਾ

ਫਤਹਿਗੜ੍ਹ ਸਾਹਿਬ: ਲੋਕ ਧਾਰਮਿਕ ਸਥਾਨਾਂ ‘ਤੇ ਜਾਣ ਲਈ ਸਾਇਕਲ ‘ਤੇ ਯਾਤਰਾ ਕਰਦੇ ਨੇ ਪਰ ਜੇ …

Leave a Reply

Your email address will not be published. Required fields are marked *