ਇੰਡੀਆਨਾਪੋਲਿਸ :- ਅਮਰੀਕਾ ਦੇ ਇੰਡੀਆਨਾਪੋਲਿਸ ‘ਚ ਫੇਡੈਕਸ ਗਰਾਊਂਡ ‘ਚ ਹੋਈ ਗੋਲੀਬਾਰੀ ਦੌਰਾਨ 8 ਲੋਕਾਂ ਦੀ ਮੌਤ ਹੋ ਗਈ।ਇਸ ‘ਚ ਚਾਰ ਸਿੱਖ ਵੀ ਸ਼ਾਮਲ ਸੀ।ਇਸ ਘਟਨਾ ਮਗਰੋਂ ਹੁਣ ਇੱਕ ਵਕਾਲਤ ਸਮੂਹ ਨੇ ਇਸ ਮਾਮਲੇ ‘ਚ ਸੰਭਾਵਿਤ ਨਸਲੀ ਨਫ਼ਰਤ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਦੱਸ ਦਈਏ ਹਮਲਾਵਰ ਦਾ ਪਛਾਣ 19 ਸਾਲਾ ਬਰੈਂਡਨ ਸਕਾਟ ਹੋਲ ਵਜੋਂ ਹੋਈ ਹੈ, ਜਿਸ ਨੇ ਇੰਡੀਆਨਾਪੋਲਿਸ ਦੇ ਫੇਡੈਕਸ ਕੰਪਨੀ ਦੇ ਕੈਂਪਸ ‘ਚ ਬੀਤੇ ਵੀਰਵਾਰ ਦੇਰ ਰਾਤ ਗੋਲੀਬਾਰੀ ਕੀਤੀ ਤੇ ਬਾਅਦ ‘ਚ ਆਪਣੇ ਆਪ ਨੂੰ ਗੋਲੀ ਮਾਰ ਲਈ।
ਇਸਤੋਂ ਇਲਾਵਾ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੰਦੂਕਧਾਰੀ ਨੇ ਅਜਿਹਾ ਕਿਸ ਮੱਕਸਦ ਨਾਲ ਕੀਤਾ ਸੀ।