ਵਰਲਡ ਡੈਸਕ: ਅਮਰੀਕਾ ਨੇ ਸੰਯੁਕਤ ਰਾਸ਼ਟਰੀ ਰਾਜਦੂਤ ਕੈਲੀ ਕ੍ਰਾਫਟ ਦਾ ਅਚਾਨਕ ਤਾਇਵਾਨ ਦੌਰੇ ਨੂੰ ਰੱਦ ਕਰ ਦਿੱਤਾ ਹੈ। ਚੀਨੀ ਵਿਰੋਧ ਦੇ ਚੱਲਦਿਆਂ ਮਹੱਤਵਪੂਰਨ ਮੰਨੀ ਜਾਂਦੀ ਇਸ ਯਾਤਰਾ ਨੂੰ ਟਰੰਪ ਪ੍ਰਸ਼ਾਸਨ ਨੇ ਸੱਤਾ ਦੇ ਤਬਾਦਲੇ ਕਰਕੇ ਰੋਕ ਦਿੱਤਾ ਹੈ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੀ ਬੈਲਜੀਅਮ ਦੌਰੇ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਦੇ ਦੌਰੇ ਰੱਦ ਕਰ ਦਿੱਤੇ ਹਨ।
ਕੈਲੀ ਕ੍ਰਾਫਟ ਦਾ ਤਾਇਵਾਨ ਦਾ ਦੌਰਾ ਬੀਤੇ ਬੁੱਧਵਾਰ ਤੋਂ ਤਿੰਨ ਦਿਨਾਂ ਲਈ ਸੀ, ਜਿਸ ਨੂੰ ਚੀਨ ਨੇ ਸਖਤ ਚੇਤਾਵਨੀ ਦਿੱਤੀ ਸੀ। ਜਦਕਿ ਚੀਨ ਨੇ ਕੈਲੀ ਦੇ ਦੌਰੇ ਨੂੰ ਰੱਦ ਕੀਤੇ ਜਾਣ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਤਾਇਵਾਨ ਦੇ ਮਾਮਲਿਆਂ ਦੇ ਬੁਲਾਰੇ ਝੂ ਫੇਂਗਲਿਨ ਨੇ ਕਿਹਾ, “ਸਾਡਾ ਪੱਖ ਬਿਲਕੁਲ ਸਪੱਸ਼ਟ ਹੈ ਕਿ ਅਸੀਂ ਅਮਰੀਕਾ ਤੇ ਤਾਇਵਾਨ ਵਿਚਾਲੇ ਹਰ ਤਰ੍ਹਾਂ ਦੇ ਆਦਾਨ-ਪ੍ਰਦਾਨ ਦਾ ਵਿਰੋਧ ਕਰਦੇ ਹਾਂ।
ਦੱਸ ਦਈਏ ਟਰੰਪ ਪ੍ਰਸ਼ਾਸਨ ਅਮਰੀਕਾ ਦੇ ਸੱਤਾ ‘ਚ ਆਉਣ ਤੋਂ ਬਾਅਦ ਟਾਪੂ ਖੇਤਰ ਨਾਲ ਸਬੰਧਾਂ ਨੂੰ ਉਤਸ਼ਾਹਤ ਕਰ ਰਿਹਾ ਸੀ। ਚੀਨ, ਜੋ ਤਾਇਵਾਨ ਨੂੰ ਆਪਣਾ ਖੇਤਰ ਮੰਨਦਾ ਹੈ, ਨੂੰ ਯੂਐਸ ਦੇ ਇਸ ਰਵੱਈਏ ਨੂੰ ਪਸੰਦ ਨਹੀਂ ਕਰਦਾ। ਉਹ ਇਸ ਨੂੰ ਆਪਣੇ ਅੰਦਰੂਨੀ ਮਾਮਲਿਆਂ ‘ਚ ਦਖਲ ਮੰਨਦਾ ਹੈ। ਤਾਇਵਾਨ ਦੀ ਸਰਕਾਰ ਨੇ ਵੀ ਸੰਯੁਕਤ ਰਾਜ ਦੇ ਇਸ ਫੈਸਲੇ ਲਈ ਦੁੱਖ ਤੇ ਅਫ਼ਸੋਸ ਜ਼ਾਹਰ ਕੀਤਾ ਹੈ।