ਰਿਪੋਰਟ ‘ਚ ਵੱਡਾ ਖੁਲਾਸਾ, ਪਾਕਿਸਤਾਨ ਤੇ ਤੁਰਕੀ ਬੱਚਿਆਂ ਨੂੰ ਵੀ ਕਰ ਰਿਹੈ ਫੌਜ ‘ਚ ਭਰਤੀ

TeamGlobalPunjab
1 Min Read

ਨਿਊਜ਼ ਡੈਸਕ : ਪਾਕਿਸਤਾਨ ਅਤੇ ਤੁਰਕੀ ਨੂੰ ਲੈ ਕੇ ਅਮਰੀਕਾ ਦੀ ਇੱਕ ਰਿਪੋਰਟ ‘ਚ ਵੱਡਾ ਖੁਲਾਸਾ ਹੋਇਆ ਹੈ। ਅਮਰੀਕਾ ਨੇ  ਪਾਕਿਸਤਾਨ ਅਤੇ ਤੁਰਕੀ ਨੂੰ ਚਾਈਲਡ ਸੋਲਜਰ ਪ੍ਰੀਵੈਨਸ਼ਨ ਐਕਟ (CSPA) ਵਿੱਚ ਸ਼ਾਮਲ ਕਰ ਦਿੱਤਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਦੋਵੇਂ ਦੇਸ਼ਾਂ ‘ਚ ਨਾਬਾਲਗਾਂ ਨੂੰ ਵੀ ਫ਼ੌਜ ਜਾਂ ਹੋਰ ਸੁਰੱਖਿਆ ਬਲਾਂ ‘ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲੇ ਦੇਸ਼ਾਂ ‘ਤੇ ਫੌਜੀ ਮਦਦ ਨੂੰ ਲੈ ਕੇ ਸਖਤ ਰੋਕ ਲੱਗ ਸਕਦੀ ਹੈ।

ਪਾਕਿਸਤਾਨੀ ਮੀਡੀਆ ‘ਦ ਡਾਨ’ ਨੇ ਅਮਰੀਕੀ ਰਿਪੋਰਟ ਦੇ ਹਵਾਲੇ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਹੈ। ਅਮਰੀਕਾ ਦੀ ਸਾਲਾਨਾ ਟ੍ਰੈਫਿਕਿੰਗ ਇਨ ਪਰਸਨ (TIP) ਰਿਪੋਰਟ ‘ਚ ਇਸ ਸੂਚੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਉਹ ਦੇਸ਼ ਹਨ, ਜਿਨ੍ਹਾਂ ਨੇ ਮਨੁੱਖੀ ਤਸਕਰੀ ਨੂੰ ਰੋਕਣ ਵਿੱਚ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ ਹੈ। CSPA ਹਰ ਸਾਲ TIP ਰਿਪੋਰਟ ਜਾਰੀ ਕਰਦਾ ਹੈ, ਜਿਨ੍ਹਾਂ ਵਿੱਚ ਉਨ੍ਹਾਂ ਵਿਦੇਸ਼ੀ ਸਰਕਾਰਾਂ ਦੀ ਸੂਚੀ ਹੁੰਦੀ ਹੈ, ਜਿੱਥੇ ਬੱਚਿਆਂ ਨੂੰ ਫੌਜ, ਪੁਲਿਸ ਜਾਂ ਸੁਰੱਖਿਆਂ ਬਲਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ।

1 ਅਪ੍ਰੈਲ 2020 ਤੋਂ 31 ਮਾਰਚ 2021 ਵਿੱਚ ਤਿਆਰ ਰਿਪੋਰਟ ‘ਚ ਪਾਕਿਸਤਾਨ ਅਤੇ ਉਸ ਦੇ ‘ਆਕਾ’ ਮੰਨੇ ਜਾਣ ਵਾਲੇ ਤੁਰਕੀ ਦਾ ਨਾਮ ਵੀ ਸ਼ਾਮਲ ਹੈ।

Share this Article
Leave a comment