ਮੁਖਤਾਰ ਅੰਸਾਰੀ ਨੂੰ ਲੈਣ ਲਈ ਸਵੇਰੇ 4:15 ਵਜੇ ਰੋਪੜ ਪਹੁੰਚੀ ਯੂਪੀ ਪੁਲਿਸ

TeamGlobalPunjab
2 Min Read

ਰੋਪੜ : ਗੈਂਗਸਟਰ ਤੋਂ ਸਿਆਸਤਦਾਨ ਬਣੇ ਉੱਤਰ ਪ੍ਰਦੇਸ਼ ਦੇ ਬਾਹੁਬਲੀ ਮੁਖਤਾਰ ਅੰਸਾਰੀ ਨੂੰ ਅੱਜ ਵਾਪਸ ਯੂਪੀ ਭੇਜਿਆ ਜਾ ਸਕਦਾ ਹੈ। ਕਿਉਂਕਿ ਮੁਖਤਾਰ ਅੰਸਾਰੀ ਨੂੰ ਲੈਣ ਲਈ ਯੂਪੀ ਪੁਲਿਸ ਅੱਜ ਸਵੇਰੇ ਤੜਕਸਾਰ ਰੋਪੜ ਜੇਲ੍ਹ ਵਿੱਚ ਪਹੁੰਚੀ ਹੈ। ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਪੁਲਿਸ ਦਾ ਕਾਫਿਲਾ ਅੱਜ ਸਵੇਰੇ ਸਵਾ ਚਾਰ ਵਜੇ ਦੇ ਕਰੀਬ ਰੋਪੜ ਜੇਲ੍ਹ ਪਹੁੰਚਿਆ ਹੈ। ਮੁਖਤਾਰ ਅੰਸਾਰੀ ਖਿਲਾਫ਼ ਮੋਹਾਲੀ ਦੇ ਮਟੋਰ ਥਾਣੇ ਵਿੱਚ ਮਾਮਲਾ ਦਰਜ ਹੈ। ਮੁਖਤਾਰ ਅੰਸਾਰੀ ‘ਤੇ ਇਲਜ਼ਾਮ ਹਨ ਕਿ ਉਸ ਨੇ ਮੋਹਾਲੀ ਦੇ ਇੱਕ ਬਿਲਡਰ ਤੋਂ ਫਿਰੌਤੀ ਮੰਗੀ ਸੀ। ਅੰਸਾਰੀ ਵੱਲੋਂ ਵਪਾਰੀ ਨੂੰ ਕੀਤੀ ਗਈ ਕਾਲ ਦੀ ਰਿਕਾਰਡਿੰਗ ਮੋਹਾਲੀ ਪੁਲਿਸ ਨੇ ਜਾਂਚ ਦੇ ਲਈ ਲੈਬ ਵਿੱਚ ਭੇਜੀ ਹੋਈ ਹੈ।

ਦੂਜੇ ਪਾਸੇ ਉੱਤਰ ਪ੍ਰਦੇਸ਼ ਪੁਲਿਸ ਦਾਅਵਾ ਕਰ ਰਹੀ ਹੈ ਕਿ ਅੰਸਾਰੀ ਖਿਲਾਫ਼ ਯੂਪੀ ਵਿੱਚ ਵੱਧ ਮਾਮਲੇ ਦਰਜ ਹਨ। ਇਸ ਲਈ ਉਸ ਦੀ ਹਵਾਲਗੀ ਉੱਤਰ ਪ੍ਰਦੇਸ਼ ਨੂੰ ਦਿੱਤੀ ਜਾਵੇ। ਇਸ ਮਾਮਲੇ ਨੂੰ ਯੂਪੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਵੀ ਪਹੁੰਚਾਇਆ ਸੀ। ਜਿੱਥੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਸਨ ਕਿ 8 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਅੰਸਾਰੀ ਨੂੰ ਯੂਪੀ ਪੁਲਿਸ ਹਵਾਲੇ ਕੀਤਾ ਜਾਵੇ। ਇਸੇ ਤਹਿਤ ਪੰਜਾਬ ਸਰਕਾਰ ਨੇ ਬੀਤੇ ਦਿਨੀ ਉੱਤਰ ਪ੍ਰਦੇਸ਼ ਪੁਲਿਸ ਨੂੰ ਇੱਕ ਚਿੱਠੀ ਵੀ ਲਿਖੀ ਸੀ ਕਿ ਅੰਸਾਰੀ ਦੀ ਸ਼ਿਫਟਿੰਗ ਸਬੰਧੀ ਸਾਰੇ ਪ੍ਰਬੰਧ ਉੱਤਰ ਪ੍ਰਦੇਸ਼ ਕਰੇ। ਜਿਸ ਤਹਿਤ ਹੁਣ ਯੂਪੀ ਪੁਲਿਸ ਦਾ ਕਾਫਿਲਾ ਅੰਸਾਰੀ ਨੂੰ ਲੈਣ ਲਈ ਰੋਪੜ ਪਹੁੰਚ ਗਿਆ ਹੈ।

Share This Article
Leave a Comment