ਸੀਐੱਮ ਯੋਗੀ ਦੇ ਦਫਤਰ ਦਾ ਟਵਿੱਟਰ ਅਕਾਊਂਟ ਹੈਕ, ਫੋਟੋ ਬਦਲ ਕੇ ਕੀਤੇ ਕਈ ਟਵੀਟ

TeamGlobalPunjab
2 Min Read

ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਫ਼ਤਰ ਦਾ ਟਵਿੱਟਰ ਅਕਾਊਂਟ ਬੀਤੀ ਰਾਤ ਹੈਕ ਕਰ ਲਿਆ ਗਿਆ ਸੀ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਅਣਪਛਾਤੇ ਹੈਕਰਸ ਨੇ ਯੂਪੀ ਸੀਐੱਮਓ ਟਵਿੱਟਰ ਹੈਂਡਲ ਦੀ ਵਰਤੋਂ ਕਰਦੇ ਹੋਏ ਟਵਿੱਟਰ ‘ਤੇ ਆਪਣੇ BAYC/ MAYC ਐਨਿਮੇਟਿਡ ਨੂੰ ਕਿਵੇਂ ਸ਼ੁਰੂ ਕਰੀਏ ਨਾਮ ਦੀ ਇੱਕ ਟਿਊਟੋਰਿਅਲ ਪੋਸਟ ਪਬਲਿਸ਼ ਕੀਤੀ। ਇਸ ਤੋਂ ਇਲਾਵਾ, ਯੂਪੀ ਸੀਐੱਮਓ ਅਕਾਊਂਟ ‘ਤੇ ਇੱਕ ਕਾਰਟੂਨਿਸਟ ਤਸਵੀਰ ਨੂੰ ਪ੍ਰੋਫਾਈਲ ਫੋਟੋ ਵਜੋਂ ਲਗਾ ਦਿੱਤਾ ਗਿਆ। ਦੱਸਣਯੋਗ ਹੈ ਕਿ ਯੂਪੀ ਦੇ ਸੀਐੱਮਓ (@CMOfficeUP) ਦੇ ਟਵਿੱਟਰ ਅਕਾਊਂਟ ‘ਤੇ ਫਿਲਹਾਲ 40 ਲੱਖ ਫਾਲੋਅਰਸ ਹਨ।

ਯੂਪੀ ਸਰਕਾਰ ਨੇ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰਾਤ 12:30 ਵਜੇ ਅਸਾਮਾਜਿਕ ਤੱਤਾਂ ਵਲੋਂ ਉਨ੍ਹਾਂ ਦਾ ਅਧਿਕਾਰਤ ਅਕਾਊਂਟ ਹੈਕ ਕੀਤਾ ਗਿਆ ਸੀ ਅਤੇ ਕੁਝ ਟਵੀਟ ਪੋਸਟ ਕੀਤੇ ਗਏ ਸਨ, ਪਰ ਅਕਾਊਂਟ ਨੂੰ ਤੁਰੰਤ ਰਿਕਵਰ ਕਰ ਲਿਆ ਗਿਆ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਲੋਕ ਸਭਾ ਵਿੱਚ ਦੱਸਿਆ ਸੀ ਕਿ ਬੀਤੇ ਪੰਜ ਸਾਲਾਂ ਦੌਰਾਨ ਕੇਂਦਰੀ ਸਰਕਾਰ ਦੇ 600 ਤੋਂ ਜ਼ਿਆਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋਏ ਹਨ। ਸਰਕਾਰ ਦੇ ਟਵਿੱਟਰ ਹੈਂਡਲ ਅਤੇ ਈਮੇਲ ਅਕਾਊਂਟਸ ਦੀ ਹੈਕਿੰਗ ਨਾਲ ਸਬੰਧਤ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ 2017 ਤੋਂ ਹੁਣ ਤੱਕ 641 ਅਕਾਊਂਟ ਹੈਕ ਹੋ ਚੁੱਕੇ ਹਨ।

- Advertisement -

ਉਨ੍ਹਾਂ ਦੱਸਿਆ ਕਿ 2017 ਵਿੱਚ 175 ਅਕਾਊਂਟ ਹੈਕ ਹੋਏ ਸਨ, 2018 ਵਿੱਚ 114 ਅਕਾਊਂਟ ਹੈਕ ਕੀਤੇ ਗਏ, 2019 ਵਿੱਚ 61 ਅਕਾਊਂਟ ਹੈਕ ਹੋਏ, 2020 ਵਿੱਚ 77, 2021 ਵਿੱਚ 186 ਅਤੇ ਇਸ ਸਾਲ ਵਿੱਚ 28 ਸਰਕਾਰੀ ਅਕਾਊਂਟ ਹੈਕ ਹੋ ਚੁੱਕੇ ਹਨ। ਠਾਕੁਰ ਨੇ ਕਿਹਾ ਕਿ ਇਹ ਜਾਣਕਾਰੀ ਇੰਡੀਅਨ ਕੰਪਿਊਟਰ ਇਮਰਜੰਸੀ ਟੀਮ ਨੇ ਮਿਨਿਸਟਰੀ ਆਫ ਇਲੈਕਟਰਾਨਿਕਸ ਐਂਡ ਇਨਫਾਰਮੇਸ਼ਨ ਟੈਕਨੋਲਜੀ ਨੂੰ ਉਪਲੱਬਧ ਕਰਵਾਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment