ਅਮਰੀਕਾ ਨੇ ‘ਪੇਪਰਲੈਸ ਵੀਜ਼ਾ’ ਦੀ ਕੀਤੀ ਸ਼ੁਰੂਆਤ

Global Team
2 Min Read

ਵਾਸ਼ਿੰਗਟਨ: ਅਮਰੀਕਾ ਪਹੁੰਚਣ ਲਈ ਹੁਣ ਪਾਸਪੋਰਟ ‘ਤੇ ਵੀਜ਼ੇ ਦੀ ਮੋਹਰ ਜ਼ਰੂਰੀ ਨਹੀਂ ਹੋਵੇਗੀ। ਬਾਇਡਨ ਸਰਕਾਰ ਵੱਲੋਂ ਪੇਪਰਲੈਸ ਵੀਜ਼ਾ ਨਾਲ ਸਬੰਧਤ ਪਾਇਲਟ ਪ੍ਰੋਜੈਕਟ ਸਫ਼ਲਤਾ ਨਾਲ ਮੁਕੰਮਲ ਕਰ ਲਿਆ ਗਿਆ ਹੈ ਅਤੇ ਜਲਦ ਹੀ ਭਾਰਤੀਆਂ ਨੂੰ ਵੀ ਪੇਪਰਲੈਸ ਵੀਜ਼ਾ ਦੀ ਸਹੂਲਤ ਸ਼ੁਰੂ ਕੀਤੀ
ਜਾ ਸਕਦੀ ਹੈ।

ਅਮਰੀਕਾ ਵੱਲੋਂ ਡਬਲਿਨ ਸਥਿਤ ਅੰਬੈਸੀ ਵਿਚ ਛੋਟੇ ਪੱਧਰ ‘ਤੇ ਪੇਪਰਲੈਸ ਵੀਜ਼ਾ ਯੋਜਨਾ ਸ਼ੁਰੂ ਕੀਤੀ ਗਈ ਤੇ ਇਸ ਦੇ ਚੰਗੇ ਸਿੱਟੇ ਸਾਹਮਣੇ ਆਏ। ਵਿਦੇਸ਼ ਵਿਭਾਗ ਵਿਚ ਵੀਜ਼ਾ ਸੇਵਾਵਾਂ ਬਾਰੇ ਉਪ ਸਹਾਇਕ ਮੰਤਰੀ ਜੂਲੀ ਸਟਫ਼ਟ ਮੁਤਾਬਕ ਪ੍ਰਕਿਰਿਆ ਪਹਿਲਾਂ ਵਾਲੀ ਰਹੇਗੀ ਪਰ ਪਾਸਪੋਰਟ ‘ਤੇ ਮੋਹਰ ਲਾਉਣੀ ਦੀ ਜ਼ਰੂਰਤ ਨਹੀਂ ਪਵੇਗੀ। ਨਵੇਂ ਸਾਲ ਤੋਂ ਵੱਖ ਵੱਖ ਮੁਲਕਾਂ ਵਿਚ ਕਾਗਜ਼ ਮੁਕਤ ਵੀਜ਼ਾ ਆਰੰਭਿਆ ਜਾ ਸਕਦਾ ਹੈ। ਭਾਰਤੀ ਨਾਗਰਿਕਾਂ ਲਈ ਵੀ ਇਹ ਸਹੂਲਤ ਜਲਦ ਆਰੰਭ ਹੋ ਸਕਦੀ ਹੈ।

ਪੇਪਰਲੈਸ ਵੀਜ਼ਾ ਦਾ ਸਿੱਧਾ ਮਤਲਬ ਹੈ ਕਿ ਇਸ ਨੂੰ ਰਿਨਿਊ ਵੇਲੇ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਪਾਸਪੋਰਟ ਜਮ੍ਹਾਂ ਨਹੀਂ ਕਰਵਾਉਣੇ ਹੋਣਗੇ। ਇਸ ਤੋਂ ਇਲਾਵਾ ਡਾਕ ਰਾਹੀ ਪਾਸਪੋਰਟ ਭੇਜਣ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ ਅਤੇ ਬਿਨੈਕਾਰਾਂ ਸਣੇ ਅਮਰੀਕਾ ਸਰਕਾਰ ਨੂੰ ਇਸ ਦਾ ਲਾਮਿਸਾਲ ਫਾਇਦਾ ਹੋਵੇਗਾ। ਦੂਜੇ ਪਾਸੇ ਅਮਰੀਕਾ ਵੱਲੋਂ ਐਚ-1ਬੀ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਤਹਿਤ ਘਰੇਲੂ ਪੱਧਰ ਤੇ ਵੀਜ਼ੇ ਨਵਿਆਉਣ ਦੀ ਪ੍ਰਕਿਰਿਆ ਆਰੰਭੀ ਜਾ ਰਹੀ ਹੈ ਅਤੇ ਇਥੇ ਵੀ ਭਾਰਤੀਆਂ ਨੂੰ ਵੱਡਾ ਫਾਇਦਾ ਹੋਵੇਗਾ। ਜੂਲੀ ਸਟਫਟ ਨੇ ਦੱਸਿਆ ਕਿ ਭਾਰਤ ਵਿਚ ਅਮਰੀਕੀ ਵੀਜ਼ਾ ਦੀ ਮੰਗ ਕਾਫ਼ੀ ਜ਼ਿਆਦਾ ਹੈ ਅਤੇ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਭਾਰਤੀ ਨਾਗਰਿਕਾਂ ਨੂੰ ਜਲਦ ਤੋਂ ਜਲਦ ਵੀਜ਼ਾ ਅਪੁਆਇੰਟਮੈਂਟ ਮਿਲ ਸਕਣ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment