ਸੰਗਰੂਰ: ਤੁਸੀਂ ਅਕਸਰ ਪੰਜਾਬ ਪੁਲਿਸ ਵੱਲੋਂ ਥਾਣੇ ਅੰਦਰ ਲੜਾਈ ਝਗੜਿਆ ਦਾ ਹੱਲ ਕਰਨ ਦੀ ਗੱਲ ਤਾਂ ਆਮ ਸੁਣੀ ਹੋਵੇਗੀ ਪਰ ਤੁਸੀ ਕਦੇ ਥਾਣੇ ਅੰਦਰ ਵਿਆਹ ਹੋਣ ਦੀ ਗੱਲ ਸੁਣੀ ਹੈ। ਸੰਗਰੂਰ ਦੇ ਧੁਰੀ ਸਟੇਸ਼ਨ ‘ਚ ਲੜਕਾ-ਲੜਕੀ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ‘ਚ ਇੱਕ ਦੁਜੇ ਨੂੰ ਹਾਰ ਪਾ ਕੇ ਵਿਆਹ ਦੀ ਰਸਮ ਅਦਾ ਕੀਤੀ ਜਾ ਕੀਤੀ ਗਈ ਹੈ।
ਜਿਸ ਤੋਂ ਬਾਅਦ ਜੋੜੇ ਦਾ ਪੂਰੇ ਰੀਤੀ ਰੀਵਾਜ਼ਾਂ ਨਾਲ ਗੁਰੂਘਰ ‘ਚ ਵਿਆਹ ਕਰਵਾਇਆ ਗਿਆ ਇੱਥੇ ਤੁਹਾਨੂੰ ਦੱਸ ਦਈਏ ਕਿ ਲੜਕਾ ਤੇ ਲੜਕੀ ਪਿਛਲੇ ਤਿੰਨ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ। ਜਦੋ ਇਸ ਸਬੰਧੀ ਲੜਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣ ਹੈ ਕਿ ਉਸ ਦਾ ਘਰਵਾਲਿਆਂ ਵਲੋਂ ਕੋਈ ਧਿਆਨ ਨਹੀਂ ਰੱਖਿਆ ਜਾਂਦਾ, ਉਸ ਦੇ ਬਿਮਾਰ ਹੋਣ ‘ਤੇ ਵੀ ਉਸਦਾ ਦੋਸਤ ਹੀ ਉਸਨੂੰ ਦਵਾਈ ਦਵਾਉਣ ਹਸਪਤਾਲ ਜਾਂਦਾ ਤੇ ਉਸਦਾ ਧਿਆਨ ਰੱਖਦਾ ਸੀ।
ਉਧਰ ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਸ਼ਿਕਾਇਤ ਆਈ ਸੀ ਕਿ ਉਸ ਦਾ ਦੋਸਤ ਉਸ ਨੂੰ ਦਵਾਈ ਦਵਾਉਣ ਹਸਪਤਾਲ ਲੈ ਕੇ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਲੜਕੀ ਨੇ ਦੱਸਿਆ ਕਿ ਦੋਵਾਂ ਦੀ ਦੋਸਤੀ ਫੇਸਬੁੱਕ ‘ਤੇ ਹੋਈ ਸੀ ਤੇ ਬੀਮਾਰੀ ਦੇ ਬਾਵਜੂਦ ਉਹ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਕੇ ਇਨ੍ਹਾਂ ਦਾ ਵਿਆਹ ਕਰਵਾ ਦਿੱਤਾ ਹੈ।
ਪੰਜਾਬ ਪੁਲਿਸ ਵਲੋਂ ਥਾਣੇ ਅੰਦਰ ਲੜਕੇ-ਲੜਕੀ ਦਾ ਵਿਆਹ ਕਰਕੇ ਇੱਕ ਅਨੌਖੀ ਮਿਸਾਲ ਕਾਇਮ ਕੀਤੀ ਹੈ ਕਿਉਂਕਿ ਅੱਜ ਕੱਲ ਪਿਆਰ ‘ਚ ਪਏ ਨੌਜਵਾਨਾਂ ਵਲੋਂ ਖੁਦਕੁਸ਼ੀਆਂ ਕਰਨ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।
ਪ੍ਰੇਮੀ ਜੋੜੇ ਦੀ ਵਿਚੋਲਾ ਬਣੀ ਪੰਜਾਬ ਪੁਲਿਸ, ਥਾਣੇ ਅੰਦਰ ਕਰਵਾਇਆ ਮੁੰਡੇ-ਕੁੜੀ ਦਾ ਵਿਆਹ
Leave a Comment
Leave a Comment