ਅਣਪਛਾਤੇ ਬੰਦੂਕਧਾਰੀਆਂ ਨੇ ਜੱਜ ਤੇ ਉਸਦੇ ਪਰਿਵਾਰ ਦੀ ਕੀਤੀ ਹੱਤਿਆ

TeamGlobalPunjab
1 Min Read

 

ਵਰਲਡ ਡੈਸਕ – ਉੱਤਰ ਪੱਛਮੀ ਪਾਕਿਸਤਾਨ ‘ਚ ਪੇਸ਼ਾਵਰ-ਇਸਲਾਮਾਬਾਦ ਰਾਜ ਮਾਰਗ ‘ਤੇ ਬੀਤੇ ਐਤਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਚਲਾ ਕੇ ਅੱਤਵਾਦ ਰੋਕੂ ਅਦਾਲਤ ਦੇ ਇਕ ਜੱਜ, ਉਸ ਦੀ ਪਤਨੀ ਤੇ ਦੋ ਪੁੱਤਰਾਂ ਨੂੰ ਮਾਰ ਦਿੱਤਾ। ਗੋਲੀਬਾਰੀ ‘ਚ ਜੱਜ ਦੇ ਦੋ ਸੁਰੱਖਿਆ ਗਾਰਡ ਵੀ ਜ਼ਖ਼ਮੀ ਹੋ ਗਏ।

ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੱਜ ਆਫਤਾਬ ਅਫਰੀਦੀ ਸਵਾਤ ਜ਼ਿਲ੍ਹੇ ‘ਚ ਤਾਇਨਾਤ ਸਨ। ਇਹ ਘਟਨਾ ਛੋਟਾ ਲਾਹੌਰ ਸਵਾਮੀ ਜ਼ਿਲ੍ਹੇ ਦੀ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

TAGGED:
Share this Article
Leave a comment