ਅਮਰੀਕਾ ‘ਚ ਬੇਰੁਜ਼ਗਾਰੀ ਦੀ ਦਰ 3 ਤੋਂ ਵਧਕੇ ਹੋਈ 14 ਫੀਸਦੀ, ਭਾਰਤੀਆਂ ‘ਤੇ ਵੀ ਮੰਡਰਾ ਰਿਹੈ ਖਤਰਾ

TeamGlobalPunjab
2 Min Read

ਵਾਸ਼ਿੰਗਟਨ: ਕੋਰੋਨਾ ਸੰਕਟ ਦੇ ਚਲਦੇ ਅਮਰੀਕਾ ਵਿੱਚ ਬੇਰੁਜ਼ਗਾਰੀ ਦੀ ਦਰ 3 ਫੀਸਦੀ ਤੋਂ ਵਧਕੇ 14 ਫੀਸਦ ਤੱਕ ਹੋ ਗਈ ਹੈ। ਇੱਥੇ ਪਿਛਲੇ ਦੋ ਮਹੀਨੇ ਵਿੱਚ ਲਗਭਗ 3.3 ਕਰੋੜ ਅਮਰੀਕੀਆਂ ਦੀ ਨੌਕਰੀ ਗਈ ਹੈ। ਕੋਰੋਨਾ ਸੰਕਟ ਦੇ ਚਲਦੇ ਜਿਨ੍ਹਾਂ ਨੇ ਆਪਣੀ ਨੌਕਰੀ ਗਵਾਈ ਹੈ ਉਨ੍ਹਾਂ ਵਿੱਚ ਭਾਰਤੀ ਵੀ ਘੱਟ ਨਹੀਂ ਹਨ।

ਉੱਥੇ ਹੀ ਨੌਕ‍ਰੀ ਤੋਂ ਇਲਾਵਾ ਭਾਰਤੀਆਂ ਨੂੰ ਹੁਣ ਅਮਰੀਕਾ ‘ਚ ਇੱਕ ਹੋਰ ਵੀ ਪਰੇਸ਼ਾਨੀ ਆ ਖੜੀ ਹੋਈ ਹੈ। ਇੱਥੇ ਜਿਨ੍ਹਾਂ ਭਾਰਤੀਆਂ ਦੀ ਨੌਕਰੀ ਚੱਲੀ ਗਈ ਹੈ, ਉਨ੍ਹਾਂ ਨੂੰ 60 ਦਿਨਾਂ ਵਿੱਚ ਅਮਰੀਕਾ ਛੱਡਣਾ ਹੋਵੇਗਾ ਪਰ ਉਥੇ ਹੀ ਵਿਸ਼ਵ ਲਾਕਡਾਊਨ ਦੇ ਵਿੱਚ ਅਮਰੀਕਾ ਵਿੱਚ ਐਚ-1ਬੀ ਵੀਜ਼ਾ ਅਤੇ ਓਸੀਆਈ ਕਾਰਡ ਧਾਰਕ ਭਾਰਤੀਆਂ ਦੇ ਬੱਚਿਆਂ ਨੂੰ ਆਪਣੇ ਦੇਸ਼ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕ‍ਿਉਂਕਿ ਇਨ੍ਹਾਂ ਭਾਰਤੀਆਂ ਦੇ ਬੱਚੇ ਅਮਰੀਕਾ ਵਿੱਚ ਪੈਦਾ ਹੋਏ ਹਨ ਇਸ ਵਜ੍ਹਾ ਕਾਰਨ ਉਹ ਅਮਰੀਕੀ ਨਾਗਰਿਕਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਅਜਿਹੇ ਵਿੱਚ ਉਨ੍ਹਾਂ ਦਾ ਵਾਪਸ ਪਰਤਣਾ ਮੁਸ਼ਕਲ ਹੋ ਗਿਆ ਹੈ।

ਪਿਛਲੇ ਮਹੀਨੇ ਐਚ-1ਬੀ ਵੀਜ਼ਾ ਧਾਰਕ ਭਾਰਤੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਪੀਲ ਕੀਤੀ ਸੀ ਕਿ ਨੌਕਰੀ ਖੋਹਣ ਤੋਂ ਬਾਅਦ ਦੇਸ਼ ਛੱਡਣ ਦੀ ਸਮਾਂ ਸੀਮਾ ਨੂੰ 60 ਦਿਨਾਂ ਤੋਂ ਵਧਾਕੇ 180 ਦਿਨ ਕਰ ਦਿੱਤਾ ਜਾਵੇਗਾ। ਪਰ ਵ੍ਹਾਈਟ ਹਾਉਸ ਵੱਲੋਂ ਇਸ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਅਮਰੀਕਾ ਵਿੱਚ ਬੇਰੁਜ਼ਗਾਰੀ ਦੇ ਤਹਿਤ ਭੱਤਾ ਪਾਉਣ ਵਾਲਿਆਂ ਨੇ ਉੱਥੇ ਵੱਡੀ ਗਿਣਤੀ ਵਿੱਚ ਆਵੇਦਨ ਕੀਤੇ ਹਨ।

Share this Article
Leave a comment